ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਘਰ ‘ਤੇ ਹੋਈ ਫਾਈਰਿੰਗ
ਮੁੰਬਈ, 14 ਅਪ੍ਰੈਲ (ਵਿਸ਼ਵ ਵਾਰਤਾ) : ਬਾਲੀਵੁੱਡ ਸਟਾਰ ਸਲਮਾਨ ਖਾਨ ਦੇ ਮੁੰਬਈ ਦੇਬਾਂਦਰਾ ਸਥਿਤ ਘਰ ਦੇ ਬਾਹਰ ਦੋ ਅਣਪਛਾਤੇ ਵਿਅਕਤੀਆਂ ਨੇ ਸਵੇਰ ਦੇ ਸਮੇਂ ਗੋਲੀਬਾਰੀ ਕੀਤੀ। ਸਥਾਨਕ ਲੋਕਾਂ ਦੇ ਅਨੁਸਾਰ, ਦੋ ਅਣਪਛਾਤੇ ਵਿਅਕਤੀ ਮੋਟਰਸਾਇਕਲ ‘ਤੇ ਤੇਜ਼ ਰਫਤਾਰ ਨਾਲ ਆਏ, ਅਤੇ ਹਨੇਰੇ ਅਤੇ ਸੁੰਨਸਾਨ ਸੜਕ ‘ਤੇ ਗਲੈਕਸੀ ਅਪਾਰਟਮੈਂਟ ਦੀ ਦਿਸ਼ਾ ਵਿੱਚ ਘੱਟੋ-ਘੱਟ ਚਾਰ ਗੋਲੀਆਂ ਚਲਾਈਆਂ। ਜਿਕਰਯੋਗ ਹੈ ਕਿ ਸਲਮਾਨ ਖਾਨ ਨੂੰ ਪੰਜਾਬ ਦੇ ਕੁਝ ਮਾਫੀਆ ਗਰੁੱਪਾਂ ਜਿਵੇਂ ਕਿ ਲਾਰੈਂਸ ਬਿਸ਼ਨੋਈ ਗੈਂਗ ਤੋਂ ਖਤਰਾ ਹੈ।
ਪਿਛਲੇ ਦੋ ਸਾਲਾਂ ਵਿੱਚ ਉਸਨੂੰ ਅਤੇ ਉਸਦੇ ਪਿਤਾ ਸਲੀਮ ਖਾਨ ਨੂੰ ਵੱਖ-ਵੱਖ ਤਰੀਕਿਆਂ ਨਾਲ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ ਗਈਆਂ ਹਨ, ਜਿਸ ਵਿੱਚ ਪਰਿਵਾਰ ਨੂੰ ਇੱਕ ਪੱਤਰ ਭੇਜਣਾ ਵੀ ਸ਼ਾਮਲ ਹੈ।
ਫਿਲਹਾਲ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਜਿਸ ਸਮੇਂ ਹਮਲਾ ਹੋਇਆ ਉਸ ਦੌਰਾਨ ਸਲਮਾਨ ਖਾਨ ਘਰ ‘ਤੇ ਸਨ ਜਾਂ ਨਹੀਂ।
ਬਾਂਦਰਾ ਪੁਲਿਸ ਦੀ ਇੱਕ ਟੀਮ ਖਾਨ ਦੇ ਘਰ ਪਹੁੰਚੀ ਅਤੇ ਮੁਢਲੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਆਸ ਪਾਸ ਦੇ ਖੇਤਰ ਵਿੱਚ ਸੁਰੱਖਿਆ ਸਖ਼ਤ ਕਰ ਦਿੱਤੀ ਗਈ ਹੈ।