ਬਾਲੀਵੁੱਡ ਅਭਿਨੇਤਾ ਰਾਜ ਕੁਮਾਰ ਰਾਓ ਅਤੇ ਪੱਤਰਲੇਖਾ ਅੱਜ ਚੰਡੀਗੜ੍ਹ ‘ਚ ਰਚਾਉਣਗੇ ਵਿਆਹ
ਕਈ ਵੱਡੇ ਫਿਲਮੀ ਸਿਤਾਰੇ ਵਿਆਹ ਸਮਾਗਮ ਵਿੱਚ ਸ਼ਾਮਿਲ ਹੋਣ ਲਈ ਪਹੁੰਚੇ ਚੰਡੀਗੜ੍ਹ
ਚੰਡੀਗੜ੍ਹ,15 ਨਵੰਬਰ(ਵਿਸ਼ਵ ਵਾਰਤਾ) -ਬਾਲੀਵੁੱਡ ਅਭਿਨੇਤਾ ਰਾਜ ਕੁਮਾਰ ਰਾਓ ਅਤੇ ਉਹਨਾਂ ਦੀ ਗਰਲਫ੍ਰੈਂਡ ਪੱਤਰਲੇਖਾ ਅੱਜ ਨਿਊ ਚੰਡੀਗੜ੍ਹ ਦੇ ਸੁਖ ਵਿਲਾਸ ਹੋਟਲ ਵਿੱਚ ਵਿਆਹ ਦੇ ਬੰਧਨ ਵਿੱਚ ਬੱਝ ਜਾਣਗੇ। ਉਹਨਾਂ ਨੇ ਕੱਲ ਹੀ ਸਗਾਈ ਰਚਾਈ ਸੀ। ਉਹਨਾਂ ਦੇ ਵਿਆਹ ਸਮਾਗਮ ਵਿੱਚ ਹਿੱਸਾ ਲੈਣ ਲਈ ਹੁਮਾ ਕੂਰੈਸ਼ੀ,ਫਰਾਹ ਖਾਨ ਅਤੇ ਹੋਰ ਕਈ ਵੱਡੇ ਫਿਲਮੀ ਸਿਤਾਰੇ ਚੰਡੀਗੜ੍ਹ ਪਹੁੰਚ ਗਏ ਹਨ।