ਬਾਰਡਰ-ਗਾਵਸਕਰ ਟਰਾਫ਼ੀ ਦੇ ਤੀਜੇ ਟੈਸਟ ਮੈਚ ਦਾ ਸਥਾਨ ਬਦਲਿਆ
ਧਰਮਸ਼ਾਲਾ ਦਾ ਜਗ੍ਹਾ ਹੁਣ ਇਸ ਸਟੇਡੀਅਮ ਵਿੱਚ ਹੋਵੇਗਾ ਮੈਚ
ਚੰਡੀਗੜ੍ਹ 13 ਫਰਵਰੀ(ਵਿਸ਼ਵ ਵਾਰਤਾ ਬਿਉਰੋ) – ਭਾਰਤ ਅਤੇ ਆਸਟ੍ਰੇਲੀਆ ਵਿਚਾਲੇ ਤੀਜਾ ਟੈਸਟ ਮੈਚ ਇੰਦੌਰ ਦੇ ਹੋਲਕਰ ਸਟੇਡੀਅਮ ‘ਚ ਖੇਡਿਆ ਜਾਵੇਗਾ। ਬੀਸੀਸੀਆਈ ਨੇ ਇਹ ਫੈਸਲਾ ਧਰਮਸ਼ਾਲਾ ਦੇ ਖਰਾਬ ਆਊਟਫੀਲਡ ਕਾਰਨ ਲਿਆ ਹੈ। ਬਾਰਡਰ-ਗਾਵਸਕਰ ਟਰਾਫੀ ਦਾ ਇਹ ਮੈਚ ਪਹਿਲਾਂ ਹਿਮਾਚਲ ਕ੍ਰਿਕਟ ਐਸੋਸੀਏਸ਼ਨ ਦੇ ਧਰਮਸ਼ਾਲਾ ਸਟੇਡੀਅਮ ‘ਚ 1 ਤੋਂ 5 ਮਾਰਚ ਤੱਕ ਖੇਡਿਆ ਜਾਣਾ ਸੀ।
ਬੀਸੀਸੀਆਈ ਨੇ ਅੱਜ ਨਵੇਂ ਸਥਾਨ ਦਾ ਐਲਾਨ ਕੀਤਾ। ਬੋਰਡ ਨੇ ਦੱਸਿਆ ਕਿ ਅੱਤ ਦੀ ਠੰਢ ਕਾਰਨ ਧਰਮਸ਼ਾਲਾ ਸਟੇਡੀਅਮ ਦਾ ਆਊਟਫੀਲਡ ਤਿਆਰ ਨਹੀਂ ਕੀਤਾ ਦਾ ਸਕਿਆ ਹੈ। ਇਸ ਕਾਰਨ ਮੈਚ ਨੂੰ ਇੰਦੌਰ ਤਬਦੀਲ ਕਰ ਦਿੱਤਾ ਗਿਆ ਹੈ। ਕਿਊਰੇਟਰ ਤਾਪੋਸ਼ ਚੈਟਰਜੀ ਦੀ ਰਿਪੋਰਟ ਤੋਂ ਬਾਅਦ ਐਤਵਾਰ ਨੂੰ ਸਥਾਨ ਦੀ ਤਬਦੀਲੀ ਦੀ ਪੁਸ਼ਟੀ ਹੋ ਗਈ ਸੀ, ਪਰ ਨਵੇਂ ਸਥਾਨ ਦਾ ਫੈਸਲਾ ਨਹੀਂ ਕੀਤਾ ਗਿਆ ਸੀ। ਨਵੀਂ ਨਿਕਾਸੀ ਪ੍ਰਣਾਲੀ ਲਈ ਧਰਮਸ਼ਾਲਾ ਸਟੇਡੀਅਮ ਦੀ ਪਿੱਚ ਨੂੰ ਛੱਡ ਕੇ ਪੂਰੇ ਆਊਟਫੀਲਡ ਦੀ ਖੁਦਾਈ ਕੀਤੀ ਗਈ ਸੀ। ਇਸ ਤੋਂ ਬਾਅਦ ਆਊਟਫੀਲਡ ਵਿੱਚ ਨਵੇਂ ਸਿਰੇ ਤੋਂ ਘਾਹ ਲਾਇਆ ਗਿਆ। ਮੌਸਮ ਕਾਰਨ ਇਹ ਘਾਹ ਪੂਰੀ ਤਰ੍ਹਾਂ ਤਿਆਰ ਨਹੀਂ ਹੋ ਸਕਿਆ ਹੈ। ਅਜਿਹੇ ਹਾਲਾਤ ‘ਚ ਕ੍ਰਿਕਟਰਾਂ ਦੇ ਸੱਟ ਲੱਗਣ ਦੇ ਜ਼ਿਆਦਾ ਮੌਕੇ ਸਨ।