ਹੁਸਿਆਰਪੁਰ 11 ਜੁਲਾਈ (ਵਿਸ਼ਵ ਵਾਰਤਾ)-ਬੇਗਮਪੁਰਾ ਟਾਈਗਰ ਫੋਰਸ ਦੇ ਕੌਮੀ ਚੇਅਰਮੈਨ ਤਰਸੇਮ ਦੀਵਾਨਾ,ਜਨਰਲ ਸੈਕਟਰੀ ਅਵਤਾਰ ਬਸੀ ਖਵਾਜੂ,ਅਸ਼ੋਕ ਸੱਲਣ ਕੌਮੀ ਪ੍ਰਧਾਨ,ਤਾਰਾ ਚੰਦ ਪੰਜਾਬ ਪ੍ਰਧਾਨ,ਅਮਰਜੀਤ ਸੰਧੀ ਜਿਲਾ ਪ੍ਰਧਾਨ,ਬੀਰਪਾਲ ਠਰੋਲੀ ਉੱਪ ਪ੍ਰਧਾਨ,ਜੱਸਾ ਠਰੋਲੀ,ਬੱਬੂ ਸਿੰਗੜੀਵਾਲ,ਹੰਸ ਰਾਜ ਰਾਣਾ,ਸੁਖਦੇਵ ਅਸਲਾਮਾਬਾਦ,ਦੇਵ ਨਗਰ ਭਗਤ ਨਗਰ ਅਦਿ ਨੇ ਵਿਸ਼ੇਸ਼ ਪ੍ਰ੍ਰੈਸ ਬਿਆਨ ਜਾਰੀ ਕਰਦਿਆਂ ਕਿਹਾ ਕਿ ਭਾਰਤੀ ਸੰਵਿਧਾਨ ਦੇ ਨਿਰਮਾਤਾ,ਭਾਰਤ ਰਤਨ ਬਾਬਾ ਸਾਹਿਬ ਡਾ.ਭੀਮ ਰਾਓਅੰਬੇਡਕਰ ਜੀ ਦੇ ਘਰ ਦੀ ਤੋੜ ਫੋੜ ਕਰਨ ਵਾਲੇ ਸ਼ਰਾਰਤੀ ਅਨਸਰਾਂ ਤੇ ਸ਼ਖਤ ਕਾਰਵਾਈ ਹੋਣੀ ਚਾਹੀਦੀ ਹੈ ਅਤੇ ਸ਼ਖਤ ਸਜਾਵਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ।ਉਨਾਂ ਕਿਹਾ ਕਿ ਬੰਬੇ ਦਾਦਰ ਵਿੱਚ ਬਾਬਾ ਸਾਹਿਬ ਅੰਬੇਡਕਰ ਦਾ ਘਰ ਜਿਸਨੂੰ “ਰਾਜਗ੍ਰਹਿ” ਕਿਹਾ ਜਾਂਦਾ ਹੈ,ਗਰੀਬ ਲੋਕਾਂ ਲਈ ਇੱਕ ਮੰਦਿਰ ਦੇ ਬਰਾਬਰ ਸੀ।ਉਨਾਂ ਕਿਹਾ ਕਿ ਜਿਨਾਂ ਲੋਕਾਂ ਨੇ ਬਾਬਾ ਸਾਹਿਬ ਦੇ ਘਰ ਨੂੰ ਤੋੜਿਆ ਹੈ ਉਹ ਇਸ ਦੇਸ਼ ਦੇ ਸ਼ਾਂਤੀ, ਭਾਈਚਾਰਾ ਅਤੇ ਕਨੂੰਨ ਦੇ ਦੁਸ਼ਮਣ ਹਨ।ਉਨਾਂ ਕਿਹਾ ਕਿ ਬੜੇ ਦੁੱਖ ਦੀ ਗੱਲ ਹੈ ਕਿ ਅਜਾਦੀ ਦੇ 70 ਸਾਲ ਤੋਂ ਵੱਧ ਸਮੇਂ ਦੌਰਾਨ ਸਰਕਾਰਾਂ ਨਾ ਤਾਂ ਸੰਵਿਧਾਨ ਲਿਖਣ ਵਾਲੇ ਮਹਾਨ ਪੂਰਵਜ ਦੇ ਘਰ ਦੀ ਰਾਖੀ ਕਰ ਸਕੀ ਹੈ ਅਤੇ ਨਾ ਹੀ ਸੰਵਿਧਾਨ ਨੂੰ ਸਹੀ ਤਰਾਂ ਈਮਾਨਦਾਰੀ ਨਾਲ ਲਾਗੂ ਕਰ ਸਕੀ ਹੈ।ਉਨਾਂ ਸਰਕਾਰ ਨੂੰ ਚੇਤਾਵਨੀ ਦਿੰਦਿਆਂ ਕਿਹਾ ਕਿ ਜੇਕਰ ਦੋਸ਼ੀਆਂ ਖਿਲਾਫ ਸ਼ਖਤ ਕਾਰਵਾਈ ਨਾ ਕੀਤੀ ਗਈ ਤਾਂ ਆਦਿ ਵਾਸੀ ਸਮਾਜ ਸੜਕਾਂ ਤੇ ਉਤਰਨ ਲਈ ਮਜਬੂਰ ਹੋਵੇਗਾ।
Punjab: ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾ ਸ਼ਤਾਬਦੀ ਨਵੰਬਰ 2025 ’ਚ ਵੱਡੇ ਪੱਧਰ ’ਤੇ ਮਨਾਈ ਜਾਵੇਗੀ- ਐਡਵੋਕੇਟ ਧਾਮੀ
Punjab: ਨੌਵੇਂ ਪਾਤਸ਼ਾਹ ਜੀ ਦੇ ਸ਼ਹੀਦੀ ਦਿਹਾੜੇ ਦੀ 350 ਸਾਲਾ ਸ਼ਤਾਬਦੀ ਨਵੰਬਰ 2025 ’ਚ ਵੱਡੇ ਪੱਧਰ ’ਤੇ ਮਨਾਈ ਜਾਵੇਗੀ- ਐਡਵੋਕੇਟ...