ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਵੱਲੋਂ ਭੁੱਖ ਹਡਤਾਲ ਤੇ ਬੈਠੇ 11 ਅੰਦੋਲਨਕਾਰੀ ਕਿਸਾਨ ਸਨਮਾਨਤ
ਲੁਧਿਆਣਾ 21 ਮਾਰਚ (ਰਾਜਕੁਮਾਰ ਸ਼ਰਮਾ)-ਬਾਬਾ ਬੰਦਾ ਸਿੰਘ ਬਹਾਦਰ ਅੰਤਰਰਾਸ਼ਟਰੀ ਫਾਊਂਡੇਸ਼ਨ ਦੇ ਪ੍ਰਧਾਨ ਕਿ੍ਰਸ਼ਨ ਕੁਮਾਰ ਬਾਵਾ ਦੀ ਅਗਵਾਈ ਵਿੱਚ ਕੇਂਦਰ ਸਰਕਾਰ ਦੇ ਤਿੰਨੋਂ ਕਿਸਾਨ ਵਿਰੋਧੀ ਬਿਲਾਂ ਨੂੰ ਰੱਦ ਕਰਵਾਉਣ ਦੀ ਮੰਗ ਨੂੰ ਲੈ ਕੇ ਗਾਜ਼ੀਪੁਰ ਬਾਰਡਰ ਤੇ ਭੁੱਖ ਹਡਤਾਲ ਤੇ ਬੈਠੇ 11 ਅੰਦੋਲਨਕਾਰੀ ਕਿਸਾਨਾਂ ਗੁਰਮੁਖ ਸਿੰਘ ,ਜੋਗਿੰਦਰ ਸਿੰਘ, ਰਾਜਵੀਰ ਸਿੰਘ, ਬਖਸ਼ੀਸ਼ ਸਿੰਘ, ਨਿਸ਼ਾਨ ਸਿੰਘ, ਸੁਖਦੀਪ ਸਿੰਘ ਬਰੇਲੀ, ਬਲਵਿੰਦਰ ਸਿੰਘ, ਬਲਵੀਰ ਸਿੰਘ, ਸੁਖਦੇਵ ਸਿੰਘ, ਚੌਧਰੀ ਤੇਜਪਾਲ ਅਤੇ ਰਾਕੇਸ਼ ਮਲਿਕ ਨੂੰ ਸਨਮਾਨਤ ਕੀਤਾ ਗਿਆ। ਸੰਸਥਾ ਵੱਲੋਂ ਕਿਸਾਨ ਆਗੂਆਂ ਰਾਕੇਸ਼ ਸਿੰਘ ਟਿਕੈਤ ਅਤੇ ਬਲਬੀਰ ਸਿੰਘ ਰਾਜੇਵਾਲ ਨੂੰ ਸਨਮਾਨਿਤ ਕੀਤਾ ਗਿਆ । ਬਾਵਾ ਨੇ ਆਪਣੇ ਸਾਥੀਆਂ ਸਮੇਤ ਸਿੰਧੂ ਬਾਰਡਰ ਉੱਤੇ ਬੀਬੀ ਗੁਰਜੀਤ ਕੌਰ ਅਤੇ ਲਹਿੰਬਰ ਸਿੰਘ ਢੱਟ ਨੂੰ ਵੀ ਸਨਮਾਨ ਭੇਟ ਕੀਤਾ। ਫਾਊਂਡੇਸ਼ਨ ਦੇ ਸਰਪ੍ਰਸਤ ਬਾਬਾ ਭੁਪਿੰਦਰ ਸਿੰਘ ਪਟਿਆਲਾ, ਪ੍ਰਧਾਨ ਕਿ੍ਰਸ਼ਨ ਕੁਮਾਰ ਬਾਵਾ ,ਹਰਿਆਣਾ ਇਕਾਈ ਦੇ ਪ੍ਰਧਾਨ ਉਮਰਾਓ ਸਿੰਘ ਛੀਨਾ, ਗਿਆਨੀ ਹਰਦੇਵ ਸਿੰਘ ਅਤੇ ਰੇਸ਼ਮ ਸਿੰਘ ਸੱਗੂ ਨੇ ਸੰਬੋਧਨ ਕਰਦਿਆਂ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਨੇ ਕਿਸਾਨਾਂ ਨੂੰ ਜ਼ਮੀਨਾਂ ਦੇ ਮਾਲਕ ਬਣਾਉਂਦਿਆਂ ਹੋਇਆਂ ਜਗੀਰਦਾਰੀ ਸਿਸਟਮ ਨੂੰ ਖਤਮ ਕਰ ਦਿੱਤਾ ਸੀ। ਅੱਜ ਹਾਲਾਤ ਉਸੇ ਤਰਾਂ ਦੇ ਪੈਦਾ ਹੋ ਗਏ ਹਨ ਕਿ ਦੇਸ਼ ਦੇ ਵੱਡੇ ਉਦਯੋਗਿਕ ਘਰਾਣੇ ਸਰਕਾਰ ਦੀ ਮਦਦ ਨਾਲ ਕਿਸਾਨਾਂ ਦੀ ਜ਼ਮੀਨ ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਇਸ ਤੋਂ ਵੱਡੀ ਨਮੋਸ਼ੀ ਦੀ ਗੱਲ ਹੋਰ ਕੀ ਹੋ ਸਕਦੀ ਹੈ ਕਿ ਅੱਜ ਦੇਸ਼ ਦਾ ਅੰਨਦਾਤਾ ਕਿਸਾਨ ਤਿੰਨ ਕਿਸਾਨ ਵਿਰੋਧੀ ਬਿਲਾਂ ਨੂੰ ਰੱਦ ਕਰਵਾਉਣ ਨੂੰ ਲੈ ਕੇ ਪਿਛਲੇ ਤਿੰਨ ਮਹੀਨਿਆਂ ਤੋਂ ਦਿੱਲੀ ਵਿਖੇ ਧਰਨੇ ਤੇ ਬੈਠਾ ਹੋਇਆ ਹੈ। ਉਨਾਂ ਕਿਹਾ ਕਿ ਜਿਸ ਕਿਸਾਨਾਂ ਦੇ ਲਈ ਸਰਕਾਰ ਕੋਈ ਨਵਾਂ ਕਾਨੂੰਨ ਪਾਸ ਕਰ ਕਰ ਰਹੀ ਹੈ , ਜਦੋਂ ਉਨਾਂ ਨੂੰ ਮਨਜੂਰ ਨਹੀਂ ਤਾਂ ਫਿਰ ਮੋਦੀ ਸਰਕਾਰ ਕਿਉਂ ਜ਼ਬਰਦਸਤੀ ਥੋਪ ਰਹੀ ਹੈ ।ਇਸ ਲਈ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨਾਂ ਦੀਆਂ ਮੰਗਾਂ ਨੂੰ ਮੰਗਾਂ ਦਾ ਜਲਦ ਤੋਂ ਜਲਦ ਨਿਪਟਾਰਾ ਕਰਕੇ ਮਾਹੌਲ ਨੂੰ ਸ਼ਾਂਤ ਕਰੇ ਨਾ ਕਿ ਦੇਸ਼ ਅੰਦਰ ਅਸਥਿਰਤਾ ਦਾ ਮਾਹੌਲ ਪੈਦਾ ਕਰੇ । ਛੀਨਾ ਨੇ ਕਿਹਾ ਕਿ ਬਾਬਾ ਬੰਦਾ ਸਿੰਘ ਬਹਾਦਰ ਫਾਊਂਡੇਸ਼ਨ ਕਿਸਾਨਾਂ ਦੇ ਨਾਲ ਡਟ ਕੇ ਖੜੀ ਹੈ ਜਦੋਂ ਤੱਕ ਅੰਦੋਲਨ ਜਾਰੀ ਰਹੇਗਾ ਤਨ ,ਮਨ ਅਤੇ ਧਨ ਨਾਲ ਸਾਥ ਦੇਵਾਂਗੇ ਇਸ ਮੌਕੇ ਤੇ ਜਸਵਿੰਦਰ ਸਿੰਘ ਪੁਰੀਕਾ, ਦਲਜੀਤ ਸਿੰਘ ਪੁਰੀਕਾ, ਸੁਸ਼ੀਲ ਕੁਮਾਰ ਸ਼ੀਲਾ, ਬੂਟਾ ਸਿੰਘ, ਮੁਖਤਿਆਰ ਸਿੰਘ, ਸੁਰਜੀਤ ਸਿੰਘ ,ਸਤਪਾਲ ਸਿੰਘ ਬੈਰਾਗੀ, ਨਿਰਮਲ ਸਿੰਘ ,ਰੇਸ਼ਮ ਸਿੰਘ ਸੱਗੂ, ਕੁਲਦੀਪ ਸਿੰਘ ,ਗੁਰਦੀਪ ਸਿੰਘ ਗਰੇਵਾਲ, ਐਸ ਕੇ ਗੁਪਤਾ, ਬੀਬੀ ਵੀਰਪਾਲ ਕੌਰ ਪਤਨੀ ਕਥਾਵਾਚਕ ਹਰਦੇਵ ਸਿੰਘ ,ਹਰਜੀਤ ਕੌਰ ਤਰਨਤਾਰਨ ,ਬੀਬੀ ਹਰਮਨਪ੍ਰੀਤ ਕੌਰ, ਬੀਬੀ ਕੁਲਵਿੰਦਰ ਕੌਰ ਹੁਸ਼ਿਆਰਪੁਰ ,ਬਲਜਿੰਦਰ ਕੌਰ ਕੈਥਲ, ਬੀਬੀ ਇੰਦਰਜੀਤ ਕੌਰ ਹਾਜਰ ਸਿੰਘ ਸਨ।