ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ‘ਤੇ ਮੁੱਖ ਮੰਤਰੀ ਚਰਨਜੀਤ ਚੰਨੀ ਸਮੇਤ ਵੱਖ ਵੱਖ ਸਿਆਸੀ ਲੀਡਰਾਂ ਨੇ ਦਿੱਤੀ ਵਧਾਈ
ਦੇਖੋ,ਟਵੀਟ
ਚੰਡੀਗੜ੍ਹ,23 ਅਕਤੂਬਰ(ਵਿਸ਼ਵ ਵਾਰਤਾ)-
ਬਾਬਾ ਬੁੱਢਾ ਸਾਹਿਬ ਜੀ ਦੀ ਉੱਚੀ ਸੁੱਚੀ ਸ਼ਖਸੀਅਤ, ਸੇਵਾ ਭਾਵਨਾ ਤੇ ਨਿਮਰ ਸੁਭਾਅ ਹੀ ਉਹਨਾਂ ਦੀ ਪਹਿਚਾਣ ਸੀ। ਆਪ ਜੀ ਪਹਿਲੇ ਗੁਰੂ ਸਾਹਿਬਾਨ ਤੋਂ ਲੈ ਕੇ ਛੇਵੇਂ ਗੁਰੂ ਸਾਹਿਬਾਨ ਤੱਕ ਉਹਨਾਂ ਦੇ ਨਾਲ ਰਹੇ ਤੇ ਸ੍ਰੀ ਹਰਿਮੰਦਰ ਸਾਹਿਬ ਦੇ ਪਹਿਲੇ ਮੁੱਖ ਗ੍ਰੰਥੀ ਸਨ। ਅੱਜ ਆਪ ਜੀ ਦੇ ਜਨਮ ਦਿਹਾੜੇ ਮੌਕੇ ਆਪ ਜੀ ਨੂੰ ਕੋਟਿ ਕੋਟਿ ਪ੍ਰਣਾਮ ਕਰਦੇ ਹਾਂ। pic.twitter.com/3UxQgE44iv
— Charanjit Singh Channi (@CHARANJITCHANNI) October 23, 2021
ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਗ੍ਰੰਥੀ, ਬ੍ਰਹਮਗਿਆਨੀ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੀਆਂ ਆਪ ਸਭ ਨੂੰ ਲੱਖ-ਲੱਖ ਵਧਾਈਆਂ। ਵੱਡਿਆਂ ਭਾਗਾਂ ਵਾਲੇ ਬਾਬਾ ਬੁੱਢਾ ਜੀ ਨੇ ਆਪਣੇ 125 ਸਾਲਾਂ ਦੇ ਜੀਵਨ ਵਿੱਚ ਛੇ ਗੁਰੂ ਸਾਹਿਬਾਨਾਂ ਦੀ ਸੇਵਾ ਕੀਤੀ ਅਤੇ ਆਪ ਜੀ ਨੂੰ ਸਿੱਖ ਧਰਮ ਵਿੱਚ ਪਹਿਲੇ ਗ੍ਰੰਥੀ ਹੋਣ ਦਾ ਮਾਣ ਵੀ ਹਾਸਿਲ ਹੈ। pic.twitter.com/e9UnxmIXI9
— Capt.Amarinder Singh (@capt_amarinder) October 23, 2021
ਗਿਆਨਵਾਨ ਗੁਰਸਿੱਖ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੀ ਸਮੂਹ ਸਾਧ ਸੰਗਤ ਨੂੰ ਲੱਖ-ਲੱਖ ਵਧਾਈ। ਉਨ੍ਹਾਂ ਦੀ ਜੀਵਨੀ ਸੇਵਾ, ਸਿਮਰਨ ਅਤੇ ਭਰੋਸੇ ਦਾ ਪ੍ਰੇਰਨਾਮਈ ਬਿਰਤਾਂਤ ਹੈ। #BabaBudhaSahibJi #Sikhism pic.twitter.com/vnMOnoGvFp
— Harsimrat Kaur Badal (@HarsimratBadal_) October 23, 2021
ਦੇਸ਼-ਵਿਦੇਸ਼ ਵਸਦੀ ਗੁਰੂ ਨਾਨਕ ਨਾਮ ਲੇਵਾ ਸੰਗਤ ਨੂੰ ਬਾਬਾ ਬੁੱਢਾ ਜੀ ਦੇ ਜਨਮ ਦਿਹਾੜੇ ਦੀਆਂ ਲੱਖ-ਲੱਖ ਵਧਾਈਆਂ। ਕੱਥੂਨੰਗਲ ਵਿੱਚ ਜਨਮ ਲੈਣ ਵਾਲੇ ਬਾਬਾ ਬੁੱਢਾ ਜੀ ਨੇ ਸਿੱਖ ਕੌਮ ਦੇ ਪ੍ਰਚਾਰ ਤੇ ਪਸਾਰ ਦੀ ਸੇਵਾ ਬਹੁਤ ਕਾਰਗਰ ਢੰਗ ਨਾਲ ਨਿਭਾਈ। #BabaBudhaJi #JanamDihara pic.twitter.com/gjDbA11qLc
— Sukhbir Singh Badal (@officeofssbadal) October 23, 2021