ਬਾਬਾ ਫਰੀਦ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ.ਜਗਦੀਪ ਸਿੰਘ ਦਾ ਆਸਟ੍ਰੇਲੀਆ ਪਹੁੰਚਣ ਤੇ AIFS ਵੱਲੋਂ ਭਰਵਾਂ ਸਵਾਗਤ
ਮੈਲਬੌਰਨ,26ਜੂਨ(ਗੁਰਪੁਨੀਤ ਸਿੱਧੂ)-ਬਾਬਾ ਫਰੀਦ ਯੂਨੀਵਰਸਿਟੀ ਦੇ ਪ੍ਰੋਫੈਸਰ ਡਾ.ਜਗਦੀਪ ਸਿੰਘ ਮੈਲਬੌਰਨ ਆਏ ਜਿੱਥੇ ਉਹਨਾਂ ਦਾ ਆਸਟ੍ਰੇਲੀਆ ਇੰਡੀਆ ਫ੍ਰੈਂਡਸ ਸੋਸਾਇਟੀ (AIFS) ਵੱਲੋਂ ਭਾਰੀ ਗਰਮਜੋਸ਼ੀ ਨਾਲ ਸਵਾਗਤ ਕੀਤਾ ਗਿਆ। ਇਸ ਮੌਕੇ ਏ ਆਈ ਐਫ ਐਸ ਦੇ ਮੈਂਬਰਾਂ ਨਾਲ ਗੱਲਬਾਤ ਕਰਦਿਆਂ ਡਾ.ਅਟਵਾਲ ਨੇ ਆਪਣੇ ਤਜ਼ਰਬੇ ਸਾਂਝੇ ਕਰਦਿਆਂ ਦੱਸਿਆ ਕਿ ਪੰਜਾਬ ਵਿਚ ਵੀ ਹੁਣ ਅੰਤਰਰਾਸ਼ਟਰੀ ਪੱਧਰ ਦੇ ਹਸਪਤਾਲ ਹੋਣ ਦੇ ਨਾਲ-ਨਾਲ ਹਰ ਬਿਮਾਰੀ ਦਾ ਇਲਾਜ ਸੰਭਵ ਹੈ , ਉਨ੍ਹਾਂ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਬਾਬਾ ਫਰੀਦ ਯੂਨਵਰਸਿਟੀ ਤੇ ਹਸਪਤਾਲ ਦਾ ਵਿਸ਼ੇਸ਼ ਧਿਆਨ ਰੱਖਿਆ ਜਾ ਰਿਹਾ ਹੈ ਅਤੇ ਕਰੋੜਾਂ ਰੁਪਏ ਦੀ ਸਹਾਇਤਾ ਨਾਲ਼ ਨਵੀਨੀਕਰਨ ਵੀ ਕਰਾਇਆ ਜਾ ਰਿਹਾ ਹੈ। ਇਸ ਮੌਕੇ ਸੋਸਾਇਟੀ ਦੇ ਮੈਂਬਰਾਂ ਵੱਲੋਂ ਇੱਕ ਨਿਸ਼ਾਨੀ ਦੇ ਕੇ ਡਾ.ਅਟਵਾਲ ਦਾ ਸਨਮਾਨ ਵੀ ਕੀਤਾ ਗਿਆ। ਇਸ ਮੌਕੇ ਹੋਰਨਾਂ ਤੋਂ ਇਲਾਵਾ ਸ.ਰੂਪ ਸਿੰਘ ਅਟਵਾਲ, ਕੇਵਲ ਸਿੰਘ ਸੰਧੂ, ਦਵਿੰਦਰਜੀਤ ਸਿੰਘ ਦਰਸ਼ੀ, ਜਸਵਿੰਦਰ ਸਿੰਘ ਬਰਾੜ, ਮਹਿੰਦਰ ਸਿੰਘ ਢਿੱਲੋਂ, ਬਲਰਾਜ ਸਿੰਘ ਪੰਨੂ, ਰਣਜੀਤ ਸਿੰਘ ਨੰਬਰਦਾਰ, ਬਲਵੰਤ ਸਿੰਘ ਚਾਹਲ, ਕੌਰ ਸਿੰਘ, ਡਾਕਟਰ ਸ਼ਤੀਸ਼ ਕੁਮਾਰ, ਅਮੀਰ ਸਿੰਘ ਵਿਰਕ , ਲਖਬੀਰ ਸਿੰਘ ਆਦਿ ਵੀ ਹਾਜ਼ਰ ਸਨ।