ਚੰਡੀਗੜ੍ਹ (ਵਿਸ਼ਵ ਵਾਰਤਾ )
ਆਲ ਇੰਡੀਆ ਜੱਟ ਮਹਾਂ ਸਭਾ ਦੇ ਦੇ ਸੂਬਾ ਪ੍ਰਧਾਨ ਅਤੇ ਅਕਾਲੀ ਦਲ 1920 ਦੇ ਸਾਬਕਾ ਸਕੱਤਰ ਅਤੇ ਮੁੱਖ ਬੁਲਾਰੇ ਰਾਜਿੰਦਰ ਸਿੰਘ ਬਡਹੇੜੀ ਵੱਲੋਂ ਜਾਰੀ ਕੀਤੇ ਗਏ ਪ੍ਰੈਸ ਬਿਆਨ ਰਾਹੀਂ ਬਾਦਲ ਵਿਰੋਧੀ ਪੰਥਕ ਧਿਰਾਂ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਦੀ ਸਲਾਨਾ ਚੋਣ ਵਿੱਚ ਜੋ 29 ਨਵੰਬਰ 2017 ਨੂੰ ਹੋਣ ਜਾ ਰਹੀ ਹੈ “ਬਾਦਲ ਦਲ ਦੇ ਬੰਦ ਲਿਫਾਫਾ ਸਭਿਆਚਾਰ” ਨੂੰ ਖਤਮ ਕਰਨ ਲਈ ਅਤੇ ਪੰਚ ਪ੍ਰਧਾਨ ਨੂੰ ਬਹਾਲ ਕਰਵਾਉਣ ਲਈ ਇਕਜੁੱਟ ਹੋਣਾ ਚਾਹੀਦਾ ਹੈ ਅਤੇ ਸਾਂਝਾ ਅਤੇ ਚੰਗਾ ਉਮੀਦਵਾਰ ਉਤਾਰਨ ਭਾਵੇਂ ਉਹ ਬਾਦਲ ਦਾ ਮੈਂਬਰ ਹੀ ਹੋਵੇ। ਇਸ ਸਮੇਂ ਬਾਦਲ ਦਲ ਅੰਦਰ ਬੈਠੇ ਕਾਫੀ ਮੈਂਬਰ ਬਹੁਤ ਘੁੱਟਣ ਮਹਿਸੂਸ ਕਰ ਰਹੇ ਹਨ ਮੌਕੇ ਦਾ ਫਾਇਦਾ ਉਠਾ ਕੇ ਵਿਰੋਧੀ ਲਹਿਰ ਨੂੰ ਪ੍ਰਚੰਡ ਕਰਨਾ ਚਾਹੀਦਾ ਹੈ। ਜੇਕਰ ਸਫਲਤਾ ਨਹੀਂ ਵੀ ਮਿਲਦੀ ਬਾਦਲ ਦਲ ਦੀਆਂ ਚੂਲ਼ਾਂ ਜ਼ਰੂਰ ਹਿੱਲ ਜਾਣਗੀਆਂ ਅਤੇ ਸਿੱਖ ਕੌਮ ਅੰਦਰ ਜਜ਼ਬਾਤ ਦੀ ਲਹਿਰ ਚੱਲ ਪਵੇਗੀ ਬਾਦਲ ਦਲ ਕਮਜ਼ੋਰ ਹੋ ਗਿਆ ਸਮਝੋ ਖਾਲਸਾ ਪੰਥ ਤਕੜਾ ਹੋ ਗਿਆ।