ਬਾਦਲਾਂ ਦੀ ਨੂੰਹ ਨੂੰ ਚੋਣਾਂ ਚੋ ਹਰਾਉਣ ਤੋਂ ਬਾਅਦ ਕੋਈ ਚੋਣ ਨਹੀਂ ਲੜਾਗਾ – ਰਾਜਾ ਵੜਿੰਗ
ਸੁਖਬੀਰ ਬਾਦਲ ਦੀਆਂ ਧਮਕੀਆਂ ਤੋਂ ਡਰਨ ਵਾਲੇ ਨਹੀਂ, ਮੇਰੇ ਨਾਲ ਲੋਕਾਂ ਦੀ ਸੱਚਾਈ ਹੈ
ਬੁਢਲਾਡਾ 11 ਫਰਵਰੀ( ਵਿਸ਼ਵ ਵਾਰਤਾ ): ਸਾਬਕਾ ਕੇਂਦਰੀ ਮੰਤਰੀ ਬੀਬਾ ਹਰਸਿਮਰਤ ਕੋਰ ਬਾਦਲ ਨੂੰ ਲੋਕ ਸਭਾ ਹਲਕਾ ਬਠਿੰਡਾ ਤੋਂ ਹਰਾਉਣ ਤੋਂ ਬਾਅਦ ਕੋਈ ਚੋਣ ਨਹੀਂ ਲੜਾਗਾ। ਇਹ ਸ਼ਬਦ ਅੱਜ ਇੱਥੇ ਬੁਢਲਾਡਾ ਦੌਰੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਵਿਧਾਇਕ ਅਮਰਿੰਦਰ ਸਿੰਘ ਰਾਜਾ ਵੜਿੰਗ ਨੇ ਕਹੇ। ਉਨ੍ਹਾਂ ਕਿਹਾ ਕਿ ਲੋਕ ਸਭਾ ਹਲਕਾ ਬਠਿੰਡਾ ਤਿੰਨ ਵਾਰ ਜਿੱਤਣ ਦੇ ਬਾਵਜੂਦ ਇਸ ਖੇਤਰ ਵਿੱਚ ਬਾਦਲ ਪਰਿਵਾਰ ਨੇ ਨਾ ਤਾਂ ਕੋਈ ਇੰਡਸਟਰੀ ਲਿਆਦੀ ਹੈ ਅਤੇ ਨਾ ਹੀ ਲੋਕਾਂ ਦੀ ਸਿਹਤ ਸਹੂਲਤ ਦਾ ਵਿਸ਼ੇਸ਼ ਧਿਆਨ ਦਿੱਤਾ ਹੈ ਅਤੇ ਨਾ ਹੀ ਕੋਈ ਸਰਕਾਰੀ ਕਾਲਜ ਸਥਾਪਤ ਕੀਤਾ ਹੈ। ਕੇਂਦਰ ਦੀ ਮੋਦੀ ਸਰਕਾਰ ਵਿੱਚ ਮੋਦੀ ਤੋਂ ਬਾਅਦ ਕੁਰਸੀ ਤੇ ਬੈਠਣ ਵਾਲੀ ਬਾਦਲਾਂ ਦੀ ਨੂੰਹ ਨੂੰ ਇਸ ਮੁਕਾਮ ਤੱਕ ਪਹੁਚਾਉਣ ਵਾਲੇ ਖਾਸਕਰ ਵਿਧਾਨ ਸਭਾ ਹਲਕਾ ਦੇ ਬੁਢਲਾਡਾ ਦੇ ਲੋਕਾਂ ਦੀ ਕਦੇ ਜਾਤ ਨਹੀਂ ਪੁੱਛੀ ਸਿਰਫ ਚੋਣਾਂ ਦੌਰਾਨ ਹੀ ਲੋਕਾਂ ਦੀਆ ਸੱਥਾ ਵਿੱਚ ਵੋਟਾਂ ਮੰਗਣ ਤੱਕ ਸੀਮਤ ਰਹੇ ਹਨ। ਜਦੋਂਕਿ ਅੱਗੇ ਪਿੱਛੇ ਲੋਕਾਂ ਨੁੰ ਲੁੱਟਿਆ ਅਤੇ ਕੁੱਟਿਆ ਹੈ। ਉਨ੍ਹਾਂ ਕਿਹਾ ਕਿ ਸੁਖਬੀਰ ਬਾਦਲ ਵੱਲੋਂ ਦਿੱਤੀਆ ਜਾ ਰਹੀਆ ਧਮਕੀਆਂ ਤੋਂ ਉਹ ਡਰਨ ਵਾਲੇ ਨਹੀਂ। ਮੁਕਾਬਲਾ ਕਰਨ ਨੂੰ ਤਿਆਰ ਹਨ। ਰਾਜੇ ਵੜਿੰਗ ਦੇ ਨਾਲ ਸੱਚਾਈ ਹੈ। ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਵਿਕਾਸ ਦੇ ਨਾ ਤੇ ਲੋਕਾਂ ਕੋਲ ਆਪਣੀ ਹੱਕ ਸੱਚ ਦੀ ਅਵਾਜ ਬੁਲੰਦ ਕਰ ਰਹੀ ਹੈ। ਕੈਪਟਨ ਅਮਰਿੰਦਰ ਸਿੰਘ ਦੀ ਸਰਕਾਰ ਦੀ ਅਗਵਾਈ ਵਿੱਚ ਹਰ ਵਰਗ ਦੀ ਖੁਸ਼ਹਾਲੀ ਅਤੇ ਤਰੱਕੀ ਲਈ ਅਨੇਕਾਂ ਲਾਭਪਾਤਰੀ ਸਕੀਮਾਂ ਸ਼ੁਰੂ ਕਰਕੇ ਕਰੋੜਾ ਲੋਕਾਂ ਨੂੰ ਲਾਭ ਦਿੱਤਾ ਹੈ। ਬੁਢਲਾਡਾ ਹਲਕੇ ਦੇ ਲੋਕਾਂ ਤੇ ਲੋਕ ਸਭਾ ਚੋਣਾਂ ਦੌਰਾਨ ਆਪਣੀ ਹਾਰ ਦਾ ਠਿਕਰਾ ਭੰਨਦਿਆਂ ਕਿਹਾ ਕਿ ਬੁਢਲਾਡੇ ਵਾਲਿਆ ਨੇ ਮੈਨੂੰ ਜੇਕਰ ਇਸ ਹਲਕੇ ਤੋ ਜਿਤਾਇਆ ਹੁੰਦਾ ਤਾਂ ਅੱਜ ਮੈ ਕੁਝ ਦੇਣ ਦੀ ਤਾਕਤ ਵਿੱਚ ਹੁੰਦਾ ਪ੍ਰੰਤੁ ਉਨ੍ਹਾਂ ਕਿਹਾ ਕਿ ਫਿਰ ਵੀ ਉਹ ਹਲਕੇ ਦੇ ਲੋਕਾਂ ਦੇ ਦੁੱਖ ਸੁੱਖ ਵਿੱਚ ਸ਼ਾਮਿਲ ਹੁੰਦੇ ਰਹਿਣਗੇ। ਇਸ ਮੋਕੇ ਤੇ ਹਲਕਾ ਇੰਚਾਰਜ ਰਣਜੀਤ ਕੋਰ ਭੱਟੀ, ਪ੍ਰਦੇਸ਼ ਕਾਂਗਰਸ ਦੇ ਸਕੱਤਰ ਹਰਬੰਸ ਸਿੰਘ ਖਿੱਪਲ, ਆਸ਼ੀਸ਼ ਸਿੰਗਲਾ, ਚੇਅਰਮੇਨ ਖੇਮ ਸਿੰਘ ਜਟਾਣਾ, ਰਾਜ ਕੁਮਾਰ ਬੋੜਾਵਾਲੀਆਂ, ਵਪਾਰ ਮੰਡਲ ਦੇ ਪ੍ਰਧਾਨ ਗੁਰਿੰਦਰ ਮੋਹਨ, ਲਵਲੀ ਬੋੜਾਵਾਲੀਆ, ਲਲਿਤ ਕੁਮਾਰ ਲੱਕੀ, ਤੀਰਥ ਸਿੰਘ ਸਵੀਟੀ, ਵਿਜੈ ਕੁਮਾਰ ਕੂਲੇਹਰੀ, ਬਿੰਦੂ ਬਾਲਾ, ਤਰਜੀਵਨ ਸਿੰਘ ਚਹਿਲ, ਰਾਜ ਕੁਮਾਰ ਬਾਬਾ, ਰਣਜੀਤ ਸਿੰਘ ਦੋਦੜਾ ਆਦਿ ਹਾਜ਼ਰ ਸਨ।