ਬਹੁ-ਚਰਚਿਤ ਨਨ ਰੇਪ ਕੇਸ-ਕੇਰਲਾ ਦੀ ਅਦਾਲਤ ਵੱਲੋਂ ਬਿਸ਼ਪ ਫਰੈਂਕੋ ਮੁਲੱਕਲ ਬਰੀ
ਚੰਡੀਗੜ੍ਹ,14 ਜਨਵਰੀ(ਵਿਸ਼ਵ ਜਨਵਰੀ)- 2018 ਦੇ ਬਹੁ-ਚਰਚਿਤ ਨਨ ਰੇਪ ਮਾਮਲੇ ਵਿੱਚ ਅੱਜ ਕੇਰਲ ਦੀ ਕੋਟਯਮ ਅਦਾਲਤ ਨੇ ਜਲੰਧਰ ਦੇ ਬਿਸ਼ਪ ਫਰੈਂਕੋ ਮੁਲੱਕਲ ਨੂੰ ਬਾ-ਇੱਜ਼ਤ ਬਰੀ ਕਰ ਦਿੱਤਾ ਹੈ। ਗੌਰਤਲਬ ਹੈ ਕਿ 2018 ਵਿੱਚ ਪੀੜਤ ਨਨ ਨੇ ਦੋਸ਼ ਲਾਇਆ ਸੀ ਕਿ ਬਿਸ਼ਪ ਨੇ 2014 ਤੋਂ 2016 ਦਰਮਿਆਨ ਕਈ ਵਾਰ ਉਸ ਨਾਲ ਬਲਾਤਕਾਰ ਕੀਤਾ ਸੀ। ਜਿਸ ਤੋਂ ਬਾਅਦ ਇਸ ਮਾਮਲੇ ਨੇ ਰਾਸ਼ਟਰੀ ਅਤੇ ਅੰਤਰ-ਰਾਸ਼ਟਰੀ ਪੱਧਰ ਤੇ ਕਾਫੀ ਸੁਰਖੀਆਂ ਬਟੋਰੀਆਂ ਸਨ।