ਬਹੁ-ਕਰੋੜੀ ਡਰੱਗ ਕੇਸ ਮਾਮਲੇ ਦੀ ਹਾਈ ਕੋਰਟ ਵਿੱਚ ਸੁਣਵਾਈ ਅੱਜ
ਐਸਟੀਐਫ ਦੀ ਰਿਪੋਰਟ ਖੋਲ੍ਹੇ ਜਾਣ ‘ਤੇ ਅੱਜ ਹੋ ਸਕਦਾ ਹੈ ਫੈਸਲਾ
ਹੁਣ ਬਿਕਰਮ ਮਜੀਠੀਆ ਨੇ ਵੀ ਪਾਈ ਹਾਈ ਕੋਰਟ ਵਿੱਚ ਅਰਜੀ
ਪੜ੍ਹੋ ਪੂਰਾ ਮਾਮਲਾ
ਚੰਡੀਗੜ੍ਹ,18 ਨਵੰਬਰ(ਵਿਸ਼ਵ ਵਾਰਤਾ)- ਪੰਜਾਬ ਦੇ ਬਹੁ-ਚਰਚਿਤ 6 ਹਜ਼ਾਰ ਕਰੋੜ ਦੇ ਡਰੱਗ ਰੈਕੇਟ ਦੇ ਮਾਮਲੇ ਦੀ ਸੁਣਵਾਈ ਅੱਜ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿੱਚ 3 ਵਜੇ ਹੋਵੇਗੀ। ਇਸ ਮਾਮਲੇ ਨਾਲ ਜੁੜੀ ਐਸਟੀਐਫ ਦੀ ਰਿਪੋਰਟ ਖੋਲ੍ਹੇ ਜਾਣ ਦਾ ਫੈਸਲਾ ਵੀ ਅੱਜ ਆ ਸਕਦਾ ਹੈ। ਇਸ ਦੇ ਨਾਲ ਹੀ ਸ਼੍ਰੋਮਣੀ ਅਕਾਲੀ ਦਲ ਦੇ ਨੇਤਾ ਬਿਕਰਮ ਮਜੀਠੀਆ ਨੇ ਵੀ ਹਾਈ ਕੋਰਟ ਵਿੱਚ ਅਰਜੀ ਪਾਈ ਹੈ। ਉਹਨਾਂ ਨੇ ਡਰੱਗ ਕੇਸ ਵਿੱਚ ਉਹਨਾਂ ਨੂੰ ਧਿਰ ਬਣਾ ਕੇ ਆਪਣਾ ਪੱਖ ਰੱਖਣ ਦੀ ਮੰਗ ਕੀਤੀ ਹੈ। ਇਸ ਦੇ ਨਾਲ ਹੀ ਉਹਨਾਂ ਨੇ ਕਿਹਾ ਕਿ ਸਾਜਿਸ਼ ਤਹਿਤ ਉਹਨਾਂ ਦਾ ਨਾਮ ਡਰੱਗ ਰੈਕੇਟ ਨਾਲ ਜੋੜਿਆ ਜਾ ਰਿਹਾ ਹੈ।