ਸੰਮਨ ਨਾ ਲੈਣ ਤੇ ਘਰਾਂ ਦੇ ਬਹਾਰ ਚਿਪਕਾਏ ਨੋਟਿਸ
ਫਰੀਦਕੋਟ 5 ਫ਼ਰਵਰੀ ( ਵਿਸ਼ਵ ਵਾਰਤਾ )-ਬਹਿਬਲ ਕਾਂਡ ਵਿੱਚ ਨਾਮਜ਼ਦ ਪੰਜਾਬ ਦੇ ਸਾਬਕਾ ਡੀਜੀਪੀ ਸੁਮੇਧ ਸੈਣੀ ਅਤੇ ਮੁਅੱਤਲ ਚੱਲ ਰਹੇ ਆਈ ਜੀ ਪਰਮਰਾਜ ਸਿੰਘ ਉਮਰਾਨੰਗਲ ਨੂੰ ਫ਼ਰੀਦਕੋਟ ਦੀ ਅਦਾਲਤ ਵੱਲੋਂ 9 ਫ਼ਰਵਰੀ ਨੂੰ ਪੇਸ਼ ਹੋਣ ਲਈ ਕਿਹਾ ਗਿਆ ਹੈ । ਅਦਾਲਤ ਵੱਲੋਂ ਭੇਜੇ ਸਮਨਾਂ ਦੀ ਤਾਮੀਲ ਨਾ ਹੋਣ ਕਾਰਨ ਸਮਨ ਦੋਨਾਂ ਦੋਸ਼ੀਆਂ ਦੇ ਘਰਾਂ ਦੇ ਬਾਹਰ ਚਿਪਕਾ ਦਿੱਤੇ ਗਏ ਹਨ ।ਇਥੇ ਇਹ ਗੱਲ ਵਰਨਯੋਗ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਗੋਲ਼ੀ ਕਾਂਡ ਸੰਬੰਧੀ ਆਈ. ਜੀ ਪੁਲਸ ਕੰਵਰ ਵਿਜੈ ਪ੍ਰਤਾਪ ਸਿੰਘ ਦੀ ਅਗਵਾਈ ਹੇਠ ਬਣੀ ਐਸ. ਆਈ ਟੀ ਨੇ ਉੱਪਤ ਦੋਨਾਂ ਦੇ ਨਾਂ ਨਾਲ ਹੋਰਨਾਂ ਦੇ ਖਿਲਾਫ਼ ਦਰਜ਼ ਕੀਤੀ ਐਫ਼ ਆਈ ਆਰ ਧਾਰਾ 302,207,218,201,166A,120B,34 ,194,195,109 ਆਈ ਪੀ ਸੀ ਤਹਿਤ ਕੇਸ ਦਰਜ ਕਰਕੇ ਅਦਾਲਤ ਵਿੱਚ ਚਲਾਨ ਪੇਸ਼ ਕਰ ਦਿੱਤਾ ਸੀ । ਜਿਸ ਵਿੱਚ ਸੁਮੇਧ ਸੈਣੀ ਨੂੰ ਮਾਮਲੇ ਦਾ ਮੁੱਖ ਦੋਸ਼ੀ ਮੰਨਿਆ ਗਿਆ ਹੈ । ਅਦਾਲਤ ਨੇ ਫ਼ਰੀਦਕੋਟ ਦੇ ਜੁਡੀਸ਼ਲ ਮੈਜਿਸਟਰੇਟ ਫਸਟ ਕਲਾਸ ਸੁਰੇਸ਼ ਕੁਮਾਰ ਨੇ ਦੋਨਾਂ ਦੋਸ਼ੀਆਂ ਨੂੰ ਹਰ ਹਾਲ ਦੇ ਵਿੱਚ ਪੇਸ਼ ਹੋਣ ਦੇ ਹੁਕਮ ਜਾਰੀ ਕੀਤੇ ਹਨ ।