ਬਹਿਬਲ ਕਲਾਂ ਗੋਲੀਕਾਂਡ
ਪੰਜਾਬ ਸਰਕਾਰ ਵੱਲੋਂ ਲਗਾਏ ਗਏ ਵਿਸ਼ੇਸ਼ ਵਕੀਲ ਆਰਐਸ ਬੈਂਸ ਦੀ ਨਿਯੁਕਤੀ ਦੇ ਵਿਰੋਧ ਵਿੱਚ ਹਾਈਕੋਰਟ ਵਿੱਚ ਅਰਜ਼ੀ ਦਾਖਲ
ਚੰਡੀਗੜ੍ਹ,30 ਅਕਤੂੂਬਰ(ਵਿਸ਼ਵ ਵਾਰਤਾ)- ਬਹਿਬਲ ਕਲਾਂ ਗੋਲੀਕਾਂਡ ਮਾਮਲੇ ਵਿੱਚ ਪੰਜਾਬ ਸਰਕਾਰ ਵੱਲੋਂ ਨਿਯੁਕਤ ਕੀਤੇ ਗਏ ਵਿਸ਼ੇਸ਼ ਸਰਕਾਰੀ ਵਕੀਲ ਆਰਐਸ ਬੈਂਸ ਦੀ ਨਿਯੁਕਤੀ ਨੂੰ ਲੈ ਕੇ ਸਰਕਾਰ ਵਿਰੁੱਧ ਹਾਈਕੋਰਟ ਵਿੱਚ ਅਰਜੀ ਪਾਈ ਗਈ ਹੈ। ਇਹ ਅਰਜੀ ਘਟਨਾ ਸਮੇਂ ਫਰੀਦਕੋਟ ਦੇ ਬਾਜਾਖਾਨਾ ਪੁਲਿਸ ਸਟੇਸ਼ਨ ਵਿੱਚ ਤੈਨਾਤ ਐਸਐਚਓ ਅਮਰਜੀਤ ਸਿੰਘ ਕੁਲ੍ਹਾਰ ਨੇ ਪਾਈ ਹੈ ਅਤੇ ਉਹਨਾਂ ਨੇ 1 ਅਕਤੂਬਰ ਨੂੰ ਪੰਜਾਬ ਸਰਕਾਰ ਵੱਲੋਂ ਜਾਰੀ ਨੋਟਿਸ ,ਜਿਸ ਵਿੱਚ ਆਰਐਸ ਬੈਂਸ ਨੂੰ ਪੰਜਾਬ ਸਰਕਾਰ ਦਾ ਸਪੈਸ਼ਲ ਪਬਲਿਕ ਪਰਾਸੀਕਿਉਟਰ ਨਿਯੁਕਤ ਕੀਤਾ ਗਿਆ ਹੈ, ਨੂੰ ਰੱਦ ਕਰਨ ਦੀ ਮੰਗ ਕੀਤੀ ਹੈ।। ਇਸ ਤੇ ਕੱਲ੍ਹ ਹਾਈਕੋਰਟ ਵਿੱਚ ਸੁਣਵਾਈ ਤੋਂ ਬਾਅਦ 23 ਨਵੰਬਰ ਨੂੰ ਅਗਲੀ ਸੁਣਵਾਈ ਰੱਖੀ ਹੈ।