ਬਸਪਾ ਕਰੇਗੀ 29 ਅਗਸਤ ਨੂੰ ਸੂਬਾ ਪੱਧਰੀ ਰੈਲੀ ਫਗਵਾੜਾ ਵਿਖੇ ਕਰੇਗੀ
ਸੰਵਿਧਾਨ ਤੇ ਬਹੁਜਨ ਸਮਾਜ ਦੇ ਸਨਮਾਨ ਵਿੱਚ ਕਾਂਗਰਸ ਭਾਜਪਾ ਤੇ ਆਪ ਪਾਰਟੀ ਦੀਆਂ ਦਲਿਤ ਪਛੱੜਾ ਵਿਰੋਧੀ ਨੀਤੀਆਂ ਨੂੰ ਬੇਨਕਾਬ ਕਰੇਗੀ ਬਸਪਾ
ਸੂਬਾ ਪੱਧਰੀ ਮੀਟਿੰਗ ਵਿੱਚ ਸ਼ਾਮਿਲ ਹੋਏ ਰਾਸ਼ਟਰੀ ਕੋਆਰਡੀਨੈਟਰ ਰਾਜ ਸਭਾ ਮੈਂਬਰ ਰਾਮ ਜੀ ਗੌਤਮ
ਜਲੰਧਰ 6 ਅਗਸਤ : ਬਹੁਜਨ ਸਮਾਜ ਪਾਰਟੀ ਦੀ ਸੂਬਾ ਪੱਧਰੀ ਮੰਥਨ ਮੀਟਿੰਗ ਅੱਜ ਬਸਪਾ ਦੇ ਮੁੱਖ ਦਫਤਰ ਸਾਹਿਬ ਕਾਂਸ਼ੀ ਰਾਮ ਭਵਨ ਵਿਖੇ ਹੋਏ ਜਿਸ ਵਿੱਚ ਮੁੱਖ ਮਹਿਮਾਨ ਦੇ ਤੌਰ ਤੇ ਰਾਜਸਭਾ ਮੈਂਬਰ, ਰਾਸ਼ਟਰੀ ਕੌਆਡੀਨੇਟਰ ਸ਼੍ਰੀ ਰਾਮਜੀ ਗੌਤਮ ਸ਼ਾਮਿਲ ਹੋਏ। ਮੀਟਿੰਗ ਵਿੱਚ ਪੰਜਾਬ ਦੇ ਹਾਲਤਾਂ ਤੇ ਚਾਨਣਾ ਪਾਉਂਦਿਆਂ ਪੰਜਾਬ ਇੰਚਾਰਜ ਸ਼੍ਰੀ ਰਣਧੀਰ ਸਿੰਘ ਬੈਣੀਵਾਲ ਨੇ ਕਿਹਾ ਕਿ ਪੰਜਾਬ ਵਿੱਚ ਜਿੱਥੇ ਸਭ ਤੋਂ ਵੱਧ ਆਬਾਦੀ ਅਨੁਸਚਿਤ ਜਾਤੀਆਂ ਦੀ ਹੈ ਉਥੇ ਕਾਂਗਰਸ ਭਾਜਪਾ ਵੱਲੋਂ ਦਲਿਤ ਪਛੜੇ ਬਹੁਜਨ ਸਮਾਜ ਨੂੰ ਅੱਪਵਿੱਤਰ, ਗੈਰਪੰਥਕ ਤੇ ਜਾਤੀਸੂਚਕ ਸ਼ਬਦਾ ਨਾਲ ਅਪਮਾਨ ਕੀਤਾ ਗਿਆ ਅਤੇ ਆਪ ਪਾਰਟੀ ਵਲੋਂ ਬਾਬਾ ਸਾਹਿਬ ਅੰਬੇਡਕਰ ਦੀ ਕਲਮ ਲਿਖਿਤ ਭਾਰਤ ਦੇ ਸੰਵਿਧਾਨ ਨੂੰ ਘਟੀਆ ਤੇ ਗਲਤ ਦੱਸਿਆ ਗਿਆ ਹੈ। ਜਿਸ ਨੂੰ ਲੈਕੇ ਬਹੁਜਨ ਸਮਾਜ ‘ਚ ਰੋਸ ਹੈ। ਜਿਸਦੀ ਸੂਚਨਾ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੂੰ ਵਿਸਥਾਰ ਸਾਹਿਤ ਦਿੱਤੀ ਗਈ ਹੈ।
ਇਸ ਮੌਕੇ ਰਾਸ਼ਟਰੀ ਕੋਆਰਡੀਨੇਟਰ ਸ਼੍ਰੀ ਰਾਮਜੀ ਗੌਤਮ ਰਾਜਸਭਾ ਮੈਂਬਰ ਨੇ ਕਿਹਾ ਬਸਪਾ ਦੇ ਰਾਸ਼ਟਰੀ ਪ੍ਰਧਾਨ ਭੈਣ ਕੁਮਾਰੀ ਮਾਇਆਵਤੀ ਜੀ ਨੇ ਪੰਜਾਬ ਦੇ ਦਲਿਤ ਪੱਛੜੇ ਵਰਗਾਂ ਨੂੰ ਕਾਂਗਰਸ ਭਾਜਪਾ ਤੇ ਆਪ ਪਾਰਟੀ ਦਾ ਮੁਕਾਬਲਾ ਕਰਨ ਹਿੱਤ ਲਾਮਬੰਦ ਹੋਣ ਦਾ ਸੱਦਾ ਦਿੱਤਾ ਹੈ। ਸ੍ਰੀ ਰਾਮਜੀ ਨੇ ਕਿਹਾ ਹੈ ਕਿ 29 ਅਗਸਤ ਨੂੰ ਦਲਿਤ ਪਛੜੇ ਦੇ ਸਨਮਾਨ ਹਿਤ ਅਲਖ਼ ਜਗਾਓ ਰੈਲੀ ਫਗਵਾੜਾ ਵਿਖੇ ਹੋਵੇਗੀ ਜਿਸ ਵਿੱਚ ਰਾਸ਼ਟਰੀ ਕੋਆਡੀਨੇਟਰ ਸ਼੍ਰੀ ਆਕਾਸ਼ ਆਨੰਦ ਜੀ ਮੁੱਖ ਮਹਿਮਾਨ ਦੇ ਤੌਰ ਤੇ ਸ਼ਾਮਿਲ ਹੋਣਗੇ।
ਸੂਬਾ ਪ੍ਰਧਾਨ ਸ. ਜਸਵੀਰ ਸਿੰਘ ਗੜ੍ਹੀ ਨੇ ਕਿਹਾ ਕਿ ਕਾਂਗਰਸ ਸਰਕਾਰ ਦਲਿਤਾਂ ਪੱਛੜੇ ਵਰਗਾਂ ਨੂੰ ਪ੍ਰਸ਼ਾਸ਼ਨ ਦੀ ਪੁਲਸੀਆਂ ਗੁੰਡਾਗਰਦੀ ਨਾਲ ਚੋਰੀ ਤੇ ਸੀਨਾਜ਼ੋਰੀ ਕਰ ਰਹੀ ਹੈ, ਇਸ ਲਈ ਬਸਪਾ ਵਲੋਂ ਸਮਾਜ ਦੀ ਮਾਣ ਸਨਮਾਨ ਲਈ ਅਲਖ ਜਗਾਓ ਰੈਲੀ ਫਗਵਾੜਾ ਵਿਖੇ ਹੋਵੇਗੀ। ਜਿਸ ਤਹਿਤ ਹਰ ਪਿੰਡ ਵਿੱਚ ਬੂਥ ਕਮੇਟੀ ਬਣਾਕੇ ਪਿੰਡ ਪਿੰਡ ਅਲਖ ਜਗਾਈ ਜਾਵੇਗੀ।
ਇਸ ਮੌਕੇ ਸੂਬਾ ਇੰਚਾਰਜ ਸ੍ਰੀ ਵਿਪਲ ਕੁਮਾਰ , ਸੂਬਾ ਉਪ ਪ੍ਰਧਾਨ ਹਰਜੀਤ ਸਿੰਘ ਲੌਂਗੀਆ , ਸੂਬਾ ਜਨਰਲ ਸਕੱਤਰ ਡਾ ਨਛੱਤਰ ਪਾਲ, ਗੁਰਲਾਲ ਸੈਲਾ, ਬਲਦੇਵ ਮਹਿਰਾ, ਮਨਜੀਤ ਸਿੰਘ ਅਟਵਾਲ, ਭਗਵਾਨ ਸਿੰਘ ਚੌਹਾਨ, ਰਣਜੀਤ ਕੁਮਾਰ, ਚਮਕੌਰ ਸਿੰਘ ਵੀਰ, ਕੁਲਦੀਪ ਸਿੰਘ ਸਰਦੂਲਗੜ੍ਹ , ਲਾਲ ਸਿੰਘ ਸੁਲਹਾਨੀ, ਰਮੇਸ਼ ਕੌਲ, ਰਾਜਾ ਰਾਜਿੰਦਰ ਨਨਹੇੜੀਆ, ਬਲਵਿੰਦਰ ਕੁਮਾਰ, ਅਜੀਤ ਭੈਣੀ, ਜੋਗਾ ਸਿੰਘ , ਰਜਿੰਦਰ ਰੀਹਲ, ਡਾ ਜਸਪ੍ਰੀਤ ਸਿੰਘ, ਰਾਮ ਸਿੰਘ ਗੋਗੀ, ਲਖਵਿੰਦਰ ਸਿੰਘ ਗਿਲਜੀਆਂ , ਗੁਰਮੇਲ ਸਿੰਘ ਜੀ ਕੇ, ਵਿਜੇ ਬੱਧਣ, ਦਲਜੀਤ ਰਾਏ, ਬਲਜੀਤ ਸਿੰਘ ਭਾਰਾਪੁਰੀ, ਦਰਸ਼ਨ ਝਲੂਰ, ਸੰਤ ਰਾਮ ਮਲ੍ਹਿਆ, ਸੁਖਦੇਵ ਸ਼ੀਰਾ, ਜਗਜੀਤ ਛੜਬੜ, ਪੀ ਡੀ ਸ਼ਾਂਤ ਅਤੇ ਪਰਮਜੀਤ ਮੱਲ ਸ਼ਾਮਿਲ ਸਨ।