ਬਲਾਤਕਾਰ ਤੋਂ ਬਾਅਦ ਲੜਕੀਆਂ ਦਾ ਬੇਰਹਿਮੀ ਨਾਲ ਕਤਲ ਕਰਨ ਵਾਲਾ 14 ਸਾਲਾਂ ਬਾਅਦ ਗ੍ਰਿਫਤਾਰ
ਚੰਡੀਗੜ੍ਹ, 2 ਮਈ (ਵਿਸ਼ਵ ਵਾਰਤਾ):- ਚੰਡੀਗੜ੍ਹ ਪੁਲਿਸ ਨੇ 14 ਸਾਲਾਂ ਬਾਅਦ ਲੜਕੀਆਂ ਨਾਲ ਵਾਰ-ਵਾਰ ਬਲਾਤਕਾਰ ਕਰਨ ਤੋਂ ਬਾਅਦ ਬੇਰਹਿਮੀ ਨਾਲ ਕਤਲ ਕਰਨ ਵਾਲੇ ਕਾਤਲ ਨੂੰ ਗ੍ਰਿਫ਼ਤਾਰ ਕੀਤਾ ਹੈ। ਫੜੇ ਗਏ ਮੁਲਜ਼ਮ ਦੀ ਪਛਾਣ 38 ਸਾਲਾ ਮੋਨੂੰ ਕੁਮਾਰ ਵਜੋਂ ਹੋਈ ਹੈ। ਜੋ ਕਿ ਸੈਕਟਰ 38 ਵੈਸਟ ਦੀ ਸ਼ਾਹਪੁਰ ਕਲੋਨੀ ‘ਚ ਰਹਿੰਦਾ ਸੀ, ਇਸੇ ਤਰ੍ਹਾਂ 2022 ‘ਚ ਉਸ ਨੇ ਸੈਕਟਰ 38 ਵੈਸਟ ‘ਚ ਕਰਨ ਟੈਕਸੀ ਸਟੈਂਡ ਨੇੜੇ ਇਕ ਲੜਕੀ ਨਾਲ ਬਲਾਤਕਾਰ ਕੀਤਾ ਸੀ। ਇਸੇ ਤਰ੍ਹਾਂ 2022 ਮਲੋਆ ਦੇ ਜੰਗਲਾਂ ਵਿੱਚ ਇੱਕ ਔਰਤ ਨਾਲ ਬਲਾਤਕਾਰ ਕਰਨ ਤੋਂ ਬਾਅਦ ਉਸ ਦਾ ਬੇਰਹਿਮੀ ਨਾਲ ਕਤਲ ਕਰ ਦਿੱਤਾ। ਕਤਲ ਕਰਦੇ ਸਮੇਂ ਉਸ ਨੇ ਔਰਤ ਦੇ ਮੂੰਹ ਵਿੱਚ ਜੁਰਾਬਾਂ ਵੀ ਪਾ ਦਿੱਤੀਆਂ।