ਬਰਖ਼ਾਸਤ ਮੰਤਰੀ ਵਿਜੇ ਸਿੰਗਲਾ ਦੀ ਅੱਜ ਮੁਹਾਲੀ ਅਦਾਲਤ ਵਿੱਚ ਪੇਸ਼ੀ
ਪੁਲਿਸ ਤੋਂ ਬਾਅਦ ਹੁਣ ਵਿਜੇ ਸਿੰਗਲਾ ਤੇ ਈਡੀ ਵੀ ਸ਼ਿਕੰਜਾ ਕੱਸਣ ਦੀ ਤਿਆਰੀ ‘ਚ
ਪੜ੍ਹੋ ਪੂਰੀ ਖਬਰ
ਚੰਡੀਗੜ੍ਹ,27 ਮਈ(ਵਿਸ਼ਵ ਵਾਰਤਾ)-ਭ੍ਰਿਸ਼ਟਾਚਾਰਾਂ ਦੇ ਦੇਸ਼ਾਂ ਵਿੱਚ ਘਿਰੇ ਅਤੇ ਸਿਹਤ ਮੰਤਰੀ ਦੇ ਆਹੁਦੇ ਤੋਂ ਬਰਖ਼ਾਸਤ ਕੀਤੇ ਗਏ ਮਾਨਸਾ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਡਾ.ਵਿਜੇ ਸਿੰਗਲਾ ਨੂੰ ਅੱਜ ਮੁਹਾਲੀ ਦੀ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ। ਦੱਸ ਦਈਏ ਕਿ ਵਿਜੇ ਸਿੰਗਲਾ ਨੂੰ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਤੇ ਭੇਜਿਆ ਗਿਆ ਸੀ ਅਤੇ ਇਸ ਦੌਰਾਨ ਪੁਲਿਸ ਨੇ ਟੈਂਡਰ ਰਿਕਾਰਡ ਇਕੱਠਾ ਕੀਤਾ ਹੈ। ਪੁਲਿਸ ਸਿੰਗਲਾ ਦੇ ਭਤੀਜੇ ਤੋਂ ਵੀ ਪੁੱਛਗਿੱਛ ਕਰ ਰਹੀ ਹੈ। ਜਾਂਚ ਦੌਰਾਨ ਓਐਸਡੀ ਪ੍ਰਦੀਪ ਬਾਂਸਲ ਤੋਂ ਇਲਾਵਾ ਤਿੰਨ ਹੋਰ ਨਾਂ ਸਾਹਮਣੇ ਆਏ ਹਨ। ਇਨ੍ਹਾਂ ਵਿੱਚ ਮਾਨਸਾ ਦੇ ਰਹਿਣ ਵਾਲੇ ਦੋ ਵਿਅਕਤੀ ਵਿਸ਼ਾਲ ਉਰਫ ਲਵੀ ਅਤੇ ਜੋਗੇਸ਼ ਕੁਮਾਰ ਸ਼ਾਮਲ ਹਨ। । ਇਹ ਦੋਵੇਂ ਅਣਅਧਿਕਾਰਤ ਢੰਗ ਨਾਲ ਸਿੰਗਲਾ ਦੇ ਨਿੱਜੀ ਸਾਥੀਆਂ ਵਜੋਂ ਕੰਮ ਕਰ ਰਹੇ ਸਨ। ਜਦਕਿ ਵਿਸ਼ਾਲ ਕੀਟਨਾਸ਼ਕ ਦਾ ਡੀਲਰ ਹੈ। ਇਸ ਦੇ ਨਾਲ ਹੀ ਕੁਮਾਰ ਇੱਟਾਂ ਦੇ ਭੱਠੇ ਦਾ ਮਾਲਕ ਹੈ। ਰਿਪੋਰਟ ‘ਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਇਹ ਦੋਵੇਂ ਡਾਕਟਰਾਂ ਅਤੇ ਹੋਰ ਕਰਮਚਾਰੀਆਂ ਦੇ ਤਬਾਦਲੇ ਦੀ ਦੇਖ-ਰੇਖ ਕਰਦੇ ਸਨ।ਇਹ ਵੀ ਜਾਣਕਾਰੀ ਨਿਕਲ ਕੇ ਸਾਹਮਣੇ ਇਹ ਆ ਰਹੀ ਹੈ ਕਿ ਇਸ ਮਾਮਲੇ ਵਿੱਚ ਈਡੀ ਵੱਲੋਂ ਵੀ ਵਿਜੇ ਸਿੰਗਲਾ ਤੇ ਸਿਕੰਜਾ ਕੱਸਿਆ ਜਾ ਸਕਦਾ ਹੈ ਅਤੇ ਨਾਲ ਹੀ ਈਡੀ ਨੇ ਇਸ ਮਾਮਲੇ ਦੀ ਐਫਆਈਆਰ ਦੀ ਕਾਪੀ ਵੀ ਮੰਗ ਲਈ ਹੈ। ਵਿਜੇ ਸਿੰਗਲਾ ਦੇ ਮੰਤਰੀ ਰਹਿੰਦਿਆਂ ਦਵਾਈਆਂ ਬਣਾਉਣ ਵਾਲੀਆਂ ਦੋ ਵੱਡੀਆਂ ਕੰਪਨੀਆਂ ਨਾਲ ਕੀਤੇ ਸਮਝੌਤਿਆਂ ਨੂੰ ਲੈ ਕੇ ਵੀ ਕਾਫੀ ਚਰਚਾ ਚੱਲ ਰਹੀ ਹੈ। ਪੁਲਿਸ ਅਤੇ ਈਡੀ ਵੱਲੋਂ ਇਹਨਾਂ ਸਮਝੌਤਿਆਂ ਦੀ ਵੀ ਜਾਂਚ ਕੀਤੀ ਜਾ ਸਕਦੀ ਹੈ।