ਬਰਨਾਲਾ, 20 ਮਈ, (ਸੁਰਿੰਦਰ ਗੋਇਲ) : ਜ਼ਿਲ੍ਹਾ ਬਰਨਾਲਾ ਦੀ ਸਬ ਡਵੀਜਨ ਤਪਾ ਦੇ ਪਿੰਡ ਤਾਜੋਕੇ ਦਾ ਇੱਕ ਅਠਾਰਾਂ ਸਾਲਾ ਨੌਜਵਾਨ ਕੋਰੋਨਾ ਪਾਜ਼ੀਟਿਵ ਪਾਏ ਜਾਣ ਨਾਲ ਜ਼ਿਲ੍ਹੇ ਵਿਚ ਫਿਰ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਹੈ । ਪੰਜਾਬ ‘ਚ ਕਰਫ਼ਿਊ ਖ਼ਤਮ ਹੁੰਦਿਆਂ ਹੀ ਜ਼ਿਲ੍ਹਾ ਬਰਨਾਲਾ ਨੂੰ ਵੀ ਕੋਰੋਨਾ ਮੁਕਤ ਐਲਾਨਿਆ ਗਿਆ ਸੀ ਪਰ ਬੁੱਧਵਾਰ ਨੂੰ ਜ਼ਿਲ੍ਹੇ ਦੇ ਪਿੰਡ ਤਾਜੋਕੇ ਦੇ ਨੌਜਵਾਨ ਕੋਰੋਨਾ ਪਾਜ਼ੇਟਿਵ ਆਉਣ ਨਾਲ ਮੁੜ ਤੋਂ ਕੋਰੋਨਾ ਦਾ ਕੇਸ ਆ ਗਿਆ ਹੈ।
ਬਰਨਾਲਾ ਦੇ ਸਿਵਲ ਸਰਜਨ ਡਾ ਗੁਰਿੰਦਰ ਬੀਰ ਸਿੰਘ ਨੇ ਇਸ ਦੀ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਉਹ ਆਂਧਰਾ ਪ੍ਰਦੇਸ਼ ਤੋਂ ਪੰਜਾਬ ਪਰਤੇ ਸਨ। ਉਨ੍ਹਾਂ ਨੂੰ ਪਿੰਡ ਦੇ ਹੀ ਪ੍ਰਾਇਮਰੀ ਸਕੂਲ ਵਿੱਚ ਇਕਾਂਤਵਾਸ ਕੀਤਾ ਹੋਇਆ ਸੀ। ਇਸ ਸਕੂਲ ਵਿੱਚ ਇਕਾਂਤਵਾਸ ਕੀਤੇ ਹੋਰ ਦਸ ਨੌਜਵਾਨਾਂ ਦੇ ਕਰੀਬ ਦੀਆਂ ਰਿਪੋਰਟਾਂ ਨੈਗੇਟਿਵ ਹਨ ਜਦ ਕਿ ਇਕ ਅਠਾਰਾਂ ਸਾਲਾ ਨੌਜਵਾਨ ਦੀ ਰਿਪੋਰਟ ਪਾਜ਼ਟਿਵ ਆਈ ਹੈ । ਜਿਸ ਨੂੰ ਬਰਨਾਲਾ ਦੇ ਆਈਸੋਲੇਸ਼ਨ ਵਾਰਡ ਵਿੱਚ ਦਾਖਲ ਕੀਤਾ ਗਿਆ।
CHAMPIONS TROPHY 2025 : ਚੈਂਪੀਅਨਜ਼ ਟਰਾਫੀ ਦਾ ਛੇਵਾਂ ਮੈਚ ਅੱਜ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿਚਾਲੇ
CHAMPIONS TROPHY 2025 : ਚੈਂਪੀਅਨਜ਼ ਟਰਾਫੀ ਦਾ ਛੇਵਾਂ ਮੈਚ ਅੱਜ ਨਿਊਜ਼ੀਲੈਂਡ ਅਤੇ ਬੰਗਲਾਦੇਸ਼ ਵਿਚਾਲੇ ਚੰਡੀਗੜ੍ਹ, 24ਫਰਵਰੀ(ਵਿਸ਼ਵ ਵਾਰਤਾ) CHAMPIONS TROPHY...