ਬਰਨਾਲਾ, 5 ਅਪੈ੍ਲ (ਸੁਰਿੰਦਰ ਸਿੰਗਲਾ)-ਬਰਨਾਲਾ ਦੇ ਸੇਖਾ ਰੋਡ ਦੀ ਗਲੀ ਨੰਬਰ 4 ਰਹਿਣ ਵਾਲੀ ਰਾਧਾ ਰਾਣੀ ਪਤਨੀ ਮੁਕਤੀ ਨਾਥ ਦੀ ਕਰੋਨਾ ਦੀ ਰਿਪੋਰਟ ਪੋਜਟਿਵ ਆ ਗਈ ਹੈ। ਇਸ ਦੀ ਰਿਪੋਰਟ ਪੋਜਟਿਵ ਆਉਣ ਨਾਲ ਸ਼ਹਿਰ ਵਿੱਚ ਇੱਕ ਵਾਰ ਦਹਿਸ਼ਤ ਦਾ ਮਹੌਲ ਪੈਦਾ ਹੋ ਗਿਆ ਹੈ। ਸਿਵਲ ਹਸਪਤਾਲ ਦੇ ਅੈਅੈਮਓ ਡਾ. ਜੋਤੀ ਕੋਸ਼ਲ ਨੇ ਮਰੀਜ ਦੇ ਕਰੋਨਾ ਪੋਜਟਿਵ ਹੋਣ ਦੀ ਪੁਸ਼ਟੀ ਕੀਤੀ ਹੈ। 42 ਸਾਲਾਂ ਦੀ ਰਾਧਾ ਰਾਣੀ ਪਿਛਲੇ ਕੁਝ ਦਿਨਾਂ ਤੋਂ ਸਿਵਲ ਹਸਪਤਾਲ ਬਰਨਾਲਾ ਵਿੱਚ ਭਰਤੀ ਹੈ। ਡਾਕਟਰਾਂ ਨੇ ਪਹਿਲਾਂ ਜਦੋਂ ਇਸ ਦਾ ਟੈਸਟ ਕੀਤਾ ਤਾਂ ਉਸ ਦੀ ਰਿਪੋਰਟ ਵਿੱਚ ਕੋਈ ਅਜਿਹਾ ਸਿੰਮਟਮ ਨਹੀਂ ਆਇਆ ਪਰ ਹੁਣ ਦੁਆਰਾ ਟੈਸਟ ਕਰਨ ਤੇ ਰਿਪੋਰਟ ਪੋਜਟਿਵ ਆਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਇਹ ਔਰਤ ਕੁਝ ਦਿਨ ਪਹਿਲਾਂ ਹੀ ਚੰਡਗੜ੍ਹ ਤੋਂ ਬਰਨਾਲਾ ਆਈ ਸੀ। ਪ੍ਰਸ਼ਾਸ਼ਨ ਇਸ ਗੱਲ ਦੀ ਅਜੇ ਜਾਂਚ ਕਰ ਰਿਹਾ ਹੈ ਕਿ ਕੀ ਕੋਈ ਹੋਰ ਤਾਂ ਨੀਂ ਇਸ ਦੇ ਆਲੇ ਦੁਆਲੇ ਵਿਚਰਨ ਵਾਲਾ ਵਿਅਕਤੀ ਇਸ ਬੀਮਾਰੀ ਤੋਂ ਪੀੜਤ ਹੈ।
SGPC NEWS:ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਤੇ ਹੋਰ ਅਹੁਦੇਦਾਰਾਂ ਦੀ ਚੋਣ ਲਈ 28 ਅਕਤੂਬਰ ਨੂੰ ਹੋਵੇਗਾ ਜਨਰਲ ਇਜਲਾਸ- ਐਡਵੋਕੇਟ ਧਾਮੀ
ਜੈਤੋ ,7 ਅਕਤੂਬਰ (ਰਘੂਨੰਦਨ ਪਰਾਸ਼ਰ ):ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਸ਼੍ਰੋਮਣੀ ਕਮੇਟੀ ਦੇ...