ਬਰਨਾਲਾ ‘ਚ ਟਰਾਈਡੈਂਟ ਫੈਕਟਰੀ ‘ਚ ਲੱਗੀ ਅੱਗ
ਫਾਇਰ ਬ੍ਰਿਗੇਡ ਦੀਆਂ 50 ਤੋਂ ਵੱਧ ਗੱਡੀਆਂ ਮੌਕੇ ਤੇ ਮੌਜੂਦ
ਚੰਡੀਗੜ੍ਹ, 6ਜੂਨ(ਵਿਸ਼ਵ ਵਾਰਤਾ)- ਬਰਨਾਲਾ ਦੇ ਪਿੰਡ ਧੌਲਾ ਦੀ ਮਸ਼ਹੂਰ ਟਰਾਈਡੈਂਟ ਧਾਗੇ ਅਤੇ ਪੇਪਰ ਫੈਕਟਰੀ ਵਿੱਚ ਭਿਆਨਕ ਅੱਗ ਲੱਗ ਗਈ। ਇਹ ਅੱਗ ਇੰਨੀ ਭਿਆਨਕ ਸੀ ਕਿ ਇਸ ਨਾਲ ਨਜਿੱਠਣ ਲਈ ਪੰਜਾਬ ਭਰ ਤੋਂ ਕਰੀਬ 50 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੂੰ ਬੁਲਾਇਆ ਗਿਆ। ਅੱਗ ‘ਤੇ ਕਾਬੂ ਪਾਉਣ ਦਾ ਕੰਮ ਰਾਤ ਭਰ ਜਾਰੀ ਰਿਹਾ। ਮਿਲੀ ਜਾਣਕਾਰੀ ਅਨੁਸਾਰ ਪਹਿਲਾਂ ਅੱਗ ਤੂੜੀ ਦੇ ਗੋਦਾਮ ਵਿੱਚ ਅੱਗ ਲੱਗ ਗਈ। ਜਿੱਥੇ ਭਾਰੀ ਮਾਤਰਾ ਵਿੱਚ ਤੂੜੀ ਅਤੇ ਸੁੱਕੀ ਲੱਕੜ ਸਟੋਰ ਕੀਤੀ ਗਈ ਸੀ। ਤੇਜ਼ ਹਵਾ ਕਾਰਨ ਅੱਗ ਕੁਝ ਹੀ ਸਕਿੰਟਾਂ ‘ਚ ਫੈਲ ਗਈ, ਜਿਸ ‘ਤੇ ਕਾਬੂ ਪਾਉਣਾ ਮੁਸ਼ਕਿਲ ਹੋ ਗਿਆ ਇਸ ਤੋਂ ਬਾਅਦ ਫੈਕਟਰੀ ਨੂੰ ਵੀ ਅੱਗ ਲੱਗ ਗਈ। ਬਹੁਤ ਮਿਹਨਤ ਕਰਨ ਤੋਂ ਬਾਅਦ ਅੱਗ ਤੇ ਕਾਬੂ ਪਾਇਆ ਗਿਆ।