ਬਰਥ-ਡੇਅ ਪਾਰਟੀ ਵਿੱਚ ਹੋਈ ਫਾਇਰਿੰਗ ਦੌਰਾਨ 2 ਦੀ ਮੌਤ
ਅੰਮ੍ਰਿਤਸਰ,19 ਅਗਸਤ(ਵਿਸ਼ਵ ਵਾਰਤਾ) ਅੰਮ੍ਰਿਤਸਰ ਦੇ ਮਜੀਠਾ ਰੋਡ ਤੇ ਸਥਿਤ ਇੱਕ ਨਿਜੀ ਹੋਟਲ ਵਿੱਚ ਚੱਲ ਰਹੀ ਜਨਮਦਿਨ ਦੀ ਪਾਰਟੀ ਦੌਰਾਨ ਹੋਈ ਫਾਇਰਿੰਗ ਵਿੱ 2 ਨੌਜਵਾਨਾਂ ਦੀ ਮੌਤ ਹੋ ਗਈ। ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ।ਇਸ ਦੌਰਾਨ 5 ਨੌਜਵਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।
ਹੋਟਲ ਸਟਾਫ ਨੇ ਦੱਸਿਆ ਹੈ ਕਿ ਪਾਰਟੀ ਵਿੱਚ ਮੂੰਹ ਤੇ ਕੇਕ ਮਲਣ ਨੂੰ ਲੈ ਕੇ ਇਹ ਵਿਵਾਦ ਹੋੋਇਆ ਸੀ । ਜਿਸ ਤੋਂ ਬਾਅਦ 25 ਤੋਂ 30 ਨੌਜਵਾਨ ਆਪਸ ਵਿੱਚ ਭਿੜ ਗਏ।