ਬਰਗਾੜੀ ਮੋਰਚਾ : ਦੇ 45ਵੇੰ ਜਥੇ ‘ਚ 9 ਸਿੰਘਾਂ ਨੇ ਦਿੱਤੀ ਗ੍ਰਿਫਤਾਰੀ
ਜੈਤੋ,18 ਅਗਸਤ (ਰਘੂਨੰਦਨ ਪਰਾਸ਼ਰ) ਸਾਲ 2015 ‘ਚ ਬਰਗਾੜੀ ਬੇਅਦਬੀ ਕਾਂਡ ਤੇ ਬਹਿਬ ਕਲਾਂ ਕੋਟਕਪੂਰਾ ਗੋਲੀ ਕਾਂਡ ਦੇ ਸੰਬੰਧਿਤ ਬਰਗਾੜੀ ਮੋਰਚਾ 1 ਜੁਲਾਈ 2021 ਤੋਂ ਸ਼ੁਰੂ ਹੋ ਚੁਕਿਆ ਹੈ। ਇਹ ਮੋਰਚਾ ਸ਼੍ਰੋਮਣੀ ਅਕਾਲੀ ਦਲ( ਅ) ਦੇ ਕੌਮੀ ਪ੍ਰਧਾਨ ਸਿਮਰਨਜੀਤ ਸਿੰਘ ਮਾਨ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਚੜ੍ਹਦੀਕਲਾ ਵਿੱਚ ਚੱਲ ਰਿਹਾ ਹੈ। ਮੰਗਲਵਾਰ 45 ਵੇਂ ਜਥੇ ਚ
ਜਿਲ੍ਹਾ ਹੁਸ਼ਿਆਰਪੁਰ ਦੇ 9 ਸਿੰਘਾਂ ਜਿਸ ਚ ਗੁਰਦੀਪ ਸਿੰਘ ਖੁਣ ਖੁਣ, ਗੁਰਨਾਮ ਸਿੰਘ ਸਿੰਗੜੀਵਾਲਾ, ਕੁਲਦੀਪ ਸਿੰਘ ਮਸੀਤੀ,ਗੁਰਮੀਤ ਸਿੰਘ ਮਸੀਤੀ, ਸੁਖਵਿੰਦਰ ਸਿੰਘ ਹੁਸੈਨਪੁਰ, ਸਤਵੰਤ ਸਿੰਘ ਮੁਰਾਦਪੁਰ,ਸੰਦੀਪ ਸਿੰਘ ਖਾਲਸਾ , ਬਾਬਾ ਕੇਵਲ ਸਿੰਘ ਨਿਹੰਗ ਤੇ ਗੁਰਦੀਪ ਸਿੰਘ ਗੜਦੀਵਾਲ ਸ਼ਾਮਲ ਸਨ ਨੇ ਸਿੱਖ ਸੰਗਤਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਦਸਵੀਂ ਬਰਗਾੜੀ ਤੋਂ ਅਰਦਾਸ ਬੇਨਤੀ ਕਰਕੇ ਜਥੇ ਦੇ ਰੂਪ ਵਿੱਚ ਚੱਲ ਕੇ ਮੋਰਚੇ ਵਾਲੇ ਸਥਾਨ ਦੇ ਨੇੜੇ ਦਾਣਾ ਮੰਡੀ ਵਿਖੇ ਗ੍ਰਿਫਤਾਰੀ ਦਿੱਤੀ।ਜਥੇ ਨੂੰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਤੇ ਪ੍ਰਗਟ ਸਿੰਘ ਮਖੂ ਨੇ ਰਵਾਨਾ ਕੀਤਾ।
ਸਟੇਜ ਦੀ ਸੇਵਾ ਜ਼ਿਲ੍ਹਾ ਅਕਾਲੀ ਦਲ( ਅ ) ਦੇ ਪ੍ਰਧਾਨ ਗੁਰਦੀਪ ਸਿੰਘ ਢੁੱਡੀ ਨੇ ਸਚੁੱਜੇ ਢੰਗ ਨਾਲ ਨਿਭਾਈ। ਇਸ ਦੌਰਾਨ ਹੀ ਸ਼੍ਰੋਮਣੀ ਅਕਾਲੀ ਦਲ ਅ ਦੇ ਜਨਰਲ ਸਕੱਤਰ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਨੇ ਕਿਹਾ ਕਿ ਜਦ ਤੱਕ ਉਕਤ ਬੇਅਦਬੀ ਕਾਂਡ ਦੇ ਦੋਸ਼ੀਆਂ ਨੂੰ ਗਿ੍ਰਫਤਾਰ ਨਹੀਂ ਕਰ ਲਿਆ ਜਾਂਦਾ ਇਹ ਧਰਮ ਯੁੱਧ ਮੋਰਚਾ ਜਾਰੀ ਰਹੇਗਾ।