ਬਨਵਾਰੀ ਲਾਲ ਪੁਰੋਹਿਤ ਹੋਣਗੇ ਪੰਜਾਬ ਦੇ ਨਵੇਂ ਰਾਜਪਾਲ ਤੇ ਚੰਡੀਗੜ੍ਹ ਦੇ ਪ੍ਰਸ਼ਾਸ਼ਕ
ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸੰਭਾਲਿਆ ਵਾਧੂ ਚਾਰਜ
ਤਾਮਲਿਨਾਡੂ ਦੇ ਮੌਜੂਦਾ ਰਾਜਪਾਲ ਹਨ ਬਨਵਾਰੀ ਲਾਲ ਪੁਰੋਹਿਤ
ਚੰਡੀਗੜ੍ਹ,27 ਅਗਸਤ(ਵਿਸ਼ਵ ਵਾਰਤਾ) ਭਾਰਤ ਦੇ ਰਾਸ਼ਟਰਪਤੀ ਰਾਮ ਨਾਥ ਕੋਵਿੰਦ ਨੇ ਸ਼ੁੱਕਰਵਾਰ ਨੂੰ ਬਨਵਾਰੀਲਾਲ ਪੁਰੋਹਿਤ ਨੂੰ ਪੰਜਾਬ ਦਾ ਰਾਜਪਾਲ ਅਤੇ ਚੰਡੀਗੜ੍ਹ ਦਾ ਪ੍ਰਸ਼ਾਸਕ ਨਿਯੁਕਤ ਕੀਤਾ ਹੈ।
ਪੁਰੋਹਿਤ ਤਾਮਿਲਨਾਡੂ ਦੇ ਮੌਜੂਦਾ ਰਾਜਪਾਲ ਹਨ ਅਤੇ ਉਹ ਆਪਣੀਆਂ ਮੌਜੂਦਾ ਡਿਊਟੀਆਂ ਤੋਂ ਇਲਾਵਾ ਪੰਜਾਬ ਅਤੇ ਚੰਡੀਗੜ੍ਹ ਦਾ ਕਾਰਜਭਾਰ ਨੀ ਸੰਭਾਲਣਗੇ।