ਬਣਾਂਵਾਲਾ ਤਾਪਘਰ ਵਿਖੇ ਮਨਾਇਆ ਗਿਆ ਗਣਤੰਤਰਤਾ ਦਿਵਸ
ਮਾਨਸਾ, 27 ਜਨਵਰੀ(ਵਿਸ਼ਵ ਵਾਰਤਾ)- ਮਾਨਸਾ ਨੇੜਲੇ ਪਿੰਡ ਬਣਾਂਵਾਲਾ ਵਿਖੇ ਪ੍ਰਾਈਵੇਟ ਭਾਈਵਾਲੀ ਤਹਿਤ ਵੇਦਾਂਤਾ ਕੰਪਨੀ ਵੱਲੋਂ ਲਾਏ ਉਤਰੀ ਭਾਰਤ ਦੇ ਸਭ ਤੋਂ ਵੱਡੇ ਤਾਪਘਰ ਤਲਵੰਡੀ ਸਾਬੋ ਪਾਵਰ ਲਿਮਟਿਡ ਨੇ ਦੇਸ਼ ਦੇ ਸੰਵਿਧਾਨ ਅਤੇ ਇਸਦੇ ਲਾਗੂ ਹੋਣ ਦੀ ਯਾਦ ਵਿੱਚ ਗਣਤੰਤਰਤਾ ਦਿਵਸ ਉਤਸ਼ਾਹ ਨਾਲ ਮਨਾਇਆ ਗਿਆ।
ਸਮਾਗਮ ਦੀ ਸ਼ੁਰੂਆਤ ਟੀਐਸਪੀਐਲ ਦੇ ਸੀਓਓ ਪੰਕਜ਼ ਸ਼ਰਮਾਂ ਦੀ ਮੌਜੂਦਗੀ ਵਿੱਚ ਝੰਡਾ ਲਹਿਰਾਉਂਦੇ ਹੋਏ ਸ਼ਾਂਤੀ,ਸਦਭਾਵਨਾ ਅਤੇ ਮੁਕਤੀ ਦੀ ਸ਼ਕਤੀ ਦੇ ਪ੍ਰਤੀਕ ਵਜੋਂ ਜ਼ਸ਼ਨ ਮਨਾਉਣ ਵਾਲੇ ਗੁਬਾਰੇ ਛੱਡੇ ਗਏ।ਉਨ੍ਹਾਂ ਇਲਾਕੇ ਦੀ ਖੁਸ਼ਹਾਲੀ ਅਤੇ ਹਰਿਆਲੀ ਲਈ ਟੀਐਸਪੀਐਲ ਦੀ ਵਚਨਬੱਧਤਾ ਨੂੰ ਦੁਹਰਾਇਆ ਅਤੇ ਇਸ ਖੇਤਰ ਵਿੱਚ ਹਰ ਕਿਸਮ ਦੇ ਵਿਕਾਸ ਕਾਰਜ ਪਹਿਲਾਂ ਨਾਲੋਂ ਵੀ ਵੱਧ ਸ਼ਹਿਰੀ ਅਤੇ ਪੇਂਡੂ ਖੇਤਰ ਵਿੱਚ ਕਰਨ ਦਾ ਲੋਕਾਂ ਨਾਲ ਵਾਅਦਾ ਕੀਤਾ।
ਇਸ ਮੌਕੇ ਗਿੱਧਾ,ਦੇਸ਼ ਭਗਤੀ ਦੇ ਲੋਕ ਗੀਤ,ਕਵਿਤਾ ਉਚਾਰਨ ਅਤੇ ਹੋਰ ਖੇਡਾਂ ਜਿਵੇਂ ਕਿ ਟੱਗ ਆਫ਼ ਵਾਰ, ਜਿਊਜ਼ਿਕਲ ਚੇਅਰਮ ਆਦਿ ਦਾ ਆਨੰਦ ਮਾਣਿਆ।