ਬਾਕੀ ਕਰਬਿਆਂ ਵਿਚ ਸਵੇਰੇ 6 ਤੋਂ 9 ਵਜੇ ਤੱਕ ਦਵਾਈ ਦੀਆਂ ਦੁਕਾਨਾਂ ਖੁੱਲਣਗੀਆਂ
ਬਠਿੰਡਾ, 27 ਮਾਰਚ( ਵਿਸ਼ਵ ਵਾਰਤਾ) : ਜ਼ਿਲਾ ਮੈਜਿਸਟੇ੍ਰਟ ਸ਼੍ਰੀ ਬੀ.ਸ੍ਰੀਨਿਵਾਸਨ ਵਲੋਂ ਧਾਰਾ 144 ਤਹਿਤ ਲੱਗੇ ਕਰਫ਼ਿਊ ਵਿਚ ਦਵਾਈ ਦੀਆਂ ਦੁਕਾਨਾਂ ਨੂੰ ਅਸ਼ੰਕ ਛੋਟ ਦਿੱਤੀ ਗਈ ਹੈ। ਉਨਾਂ ਦੱਸਿਆ ਕਿ ਬਠਿੰਡਾ ਸ਼ਹਿਰ ਵਿਚ ਦਵਾਈਆਂ ਦੀਆਂ ਦੁਕਾਨਾਂ ਸਵੇਰੇ 5 ਤੋਂ 7 ਵਜੇ ਤੱਕ ਖੁੱਲਣਗੀਆਂ। ਇਸ ਤੋਂ ਬਿਨਾਂ ਰਾਮਪੁਰਾ, ਤਲਵੰਡੀ ਸਾਬੋ, ਮੌੜ, ਸੰਗਤ, ਰਾਮਾਂ ਮੰਡੀ, ਗੋਨਿਆਣਾ ਅਤੇ ਭੁੱਚੋਂ ਵਿਚ ਵੀ ਦਵਾਈਆਂ ਦੀਆਂ ਦੁਕਾਨਾਂ ਸਵੇਰੇ 6 ਤੋਂ 9 ਵਜੇ ਤੱਕ ਖੁੱਲਣਗੀਆਂ। ਉਨਾਂ ਜ਼ਿਲੇ ਦੇ ਲੋਕਾਂ ਨੂੰ ਅਪੀਲ ਕੀਤੀ ਕਿ ਜਿਸ ਕਿਸੇ ਨੇ ਵੀ ਦਵਾਈ ਲੈਣੀ ਹੈ ਤਾਂ ਉਹ ਇਸ ਸਮੇਂ ਦੌਰਾਨ ਦਵਾਈ ਲੈ ਸਕਦੇ ਹਨ। ਉਨਾਂ ਇਹ ਵੀ ਅਪੀਲ ਕੀਤੀ ਕਿ ਲੋਕ ਦੁਕਾਨਾਂ ‘ਤੇ ਭੀੜ ਨਾ ਕਰਨ ਅਤੇ ਇਕ ਦੂਜੇ ਤੋਂ ਦੂਰੀ ਬਣਾਈ ਰੱਖਣ।
ਇਸ ਤੋਂ ਬਿਨਾਂ ਬਠਿੰਡਾ ਵਿਚ ਘਰੋਂ-ਘਰੀ ਦਵਾਈ ਸਪਲਾਈ ਲਈ ਚਲ ਰਹੇ 2 ਦਰਜ਼ਨ ਵਾਹਨ ਵੀ ਚਲਦੇ ਰਹਿਣਗੇ ਅਤੇ ਲੋਕ ਹੈਲਪ ਲਾਇਨ ਨੰਬਰ 98780-01451 ਅਤੇ 98142-82850 ‘ਤੇ ਵੀ ਸੰਪਰਕ ਕਰਕੇ ਵੀ ਦਵਾਈ ਮੰਗਵਾ ਸਕਦੇ ਹਨ।
ਸਾਬਕਾ ਪ੍ਰਧਾਨ ਮੰਤਰੀ Manmohan Singh ਦਾ ਦਿਹਾਂਤ
ਦਿੱਲੀ ਏਮਜ਼ ਵਿੱਚ ਲਏ ਆਖਰੀ ਸਾਹ ਨਵੀਂ ਦਿੱਲੀ 26 ਦਸੰਬਰ ( ਵਿਸ਼ਵ ਵਾਰਤਾ )-ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਦਾ ਵੀਰਵਾਰ...