ਬਠਿੰਡਾ ਵਿੱਚ ਫਿਰ ਤੋਂ ਲਿਖੇ ਗਏ ਖਾਲਿਸਤਾਨੀ ਨਾਅਰੇ
ਸਿੱਖਸ ਫਾਰ ਜਸਟਿਸ ਦੇ ਗੁਰਪਤਵੰਤ ਪਨੂੰ ਨੇ ਲਈ ਜਿੰਮੇਵਾਰੀ
ਚੰਡੀਗੜ੍ਹ 19 ਅਕਤੂਬਰ(ਵਿਸ਼ਵ ਵਾਰਤਾ)– ਬਠਿੰਡਾ ‘ਚ ਇਕ ਵਾਰ ਫਿਰ ਕੰਧ ‘ਤੇ ਖਾਲਿਸਤਾਨ ਨਾਲ ਸਬੰਧਤ ਨਾਅਰੇ ਲਿਖੇ ਗਏ ਹਨ। ਮਲੋਟ ਰੋਡ ‘ਤੇ ਸਥਿਤ ਥਰਮਲ ਪਲਾਂਟ ਦੀ ਕੰਧ ‘ਤੇ ‘ਪੰਜਾਬ ਦਾ ਹਾਲ ਖਾਲਿਸਤਾਨ’ ਅਤੇ ਅੰਗਰੇਜ਼ੀ ‘ਚ ‘ਸਿੱਖਸ ਫਾਰ ਜਸਟਿਸ’ ਲਿਖਿਆ ਮਿਲਿਆ। ਸੂਚਨਾ ਤੋਂ ਬਾਅਦ ਪੁਲਸ ਨੇ ਮੌਕੇ ‘ਤੇ ਪਹੁੰਚ ਕੇ ਇਸ ਨੂੰ ਮਿਟਾ ਦਿੱਤਾ ਹੈ। ਇਹ ਦੂਜੀ ਵਾਰ ਹੈ ਕਿ ਬਠਿੰਡਾ ‘ਚ ਕੰਧਾਂ ‘ਤੇ ਖਾਲਿਸਤਾਨ ਨਾਲ ਸਬੰਧਤ ਨਾਅਰੇ ਲੱਗੇ ਹਨ। ਫਿਲਹਾਲ ਪੁਲਸ ਜਾਂਚ ‘ਚ ਜੁਟੀ ਹੈ।
ਸਿੱਖ ਫਾਰ ਜਸਟਿਸ ਦੇ ਪ੍ਰਧਾਨ ਗੁਰਪਤਵੰਤ ਸਿੰਘ ਪੰਨੂ ਨੇ ਵੀਡੀਓ ਜਾਰੀ ਕਰਕੇ ਇਸ ਦੀ ਜ਼ਿੰਮੇਵਾਰੀ ਲਈ ਹੈ। ਵੀਡੀਓ ‘ਚ ਕਿਹਾ ਕਿ ਅਸੀਂ ਬਠਿੰਡਾ ਦੇ ਥਰਮਲ ਪਲਾਂਟ ਦੇ ਬਾਹਰ ਪਾਕਿਸਤਾਨ ਅਤੇ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖੇ ਹਨ। ਇਸ ਤੋਂ ਪਹਿਲਾਂ ਬਠਿੰਡਾ ‘ਚ ਟੈਂਕੀ ‘ਤੇ ਖਾਲਿਸਤਾਨੀ ਨਾਅਰੇ ਲਿਖੇ ਹੋਏ ਪਾਏ ਗਏ ਸਨ। ਪਾਣੀ ਭਰਨ ਆਏ ਲੋਕਾਂ ਨੇ ਉਨ੍ਹਾਂ ਨੂੰ ਦੇਖਿਆ ਅਤੇ ਸੂਚਨਾ ਮਿਲਣ ‘ਤੇ ਪੁਲਸ ਨੇ ਉਨ੍ਹਾਂ ਨੂੰ ਹਟਾ ਦਿੱਤਾ। 2 ਅਕਤੂਬਰ ਨੂੰ ਬਠਿੰਡਾ ਵਿੱਚ ਜੰਗਲਾਤ ਦਫ਼ਤਰ ਦੇ ਬਾਹਰ ਖਾਲਿਸਤਾਨ ਦੇ ਨਾਅਰੇ ਲਿਖੇ ਗਏ। ਇਹ ਨਾਅਰੇ ਸਰਹਿੰਦ ਨਹਿਰ ਅਤੇ ਜੋਗਾਨੰਦ ਰੋਡ ਨੂੰ ਜੋੜਨ ਵਾਲੇ ਪੁਲ ਨੇੜੇ ਬਣੀਆਂ ਪਾਣੀ ਦੀਆਂ ਛੋਟੀਆਂ ਟੈਂਕੀਆਂ ‘ਤੇ ਲਿਖੇ ਹੋਏ ਸਨ।