ਬਠਿੰਡਾ ‘ਚ SAD ਉਮੀਦਵਾਰ ਹਰਸਿਮਰਤ ਕੌਰ ਬਾਦਲ 2200 ਵੋਟਾਂ ‘ਤੇ ਅੱਗੇ
ਫਿਰੋਜ਼ਪੁਰ ਤੋਂ ਵੀ ਸ਼੍ਰੋਮਣੀ ਅਕਾਲੀ ਦਲ ਦੇ ਬੋਬੀ ਮਾਨ ਨੇ ਹਾਸਲ ਕੀਤੀ ਲੀਡ
ਬਠਿੰਡਾ, 4 ਜੂਨ (ਵਿਸ਼ਵ ਵਾਰਤਾ):- ਬਠਿੰਡਾ ‘ਚ ਮੁਕਾਬਲਾ ਬੇਹੱਦ ਦਿਲਚਸਪ ਬਣਿਆ ਹੋਇਆ ਹੈ। ਸ਼੍ਰੋਮਣੀ ਅਕਾਲੀ ਦਲ ਦੀ ਉਮੀਦਵਾਰ ਹਰਸਿਮਰਤ ਕੌਰ ਬਾਦਲ ਅਤੇ ਆਪ ਉਮੀਦਵਾਰ ਗੁਰਮੀਤ ਖੁੱਡੀਆਂ ਵਿਚਕਾਰ ਮੁਕਾਬਲਾ ਦੇਖਣ ਨੂੰ ਮਿਲ ਰਿਹਾ ਹੈ। ਹਾਲਾਂਕਿ ਪਹਿਲਾਂ ਖੁੱਡੀਆਂ ਅੱਗੇ ਚੱਲ ਰਹੇ ਸਨ ਪਰ ਹੁਣ ਉਨਾਂ ਨੂੰ ਪਛਾੜਦੇ ਹੋਏ ਹਰਸਿਮਰਤ ਕੌਰ ਬਾਦਲ ਅੱਗੇ ਹੋ ਗਏ ਹਨ।