ਬਟਾਲਾ ‘ਚ ED ਦਾ ਛਾਪਾ, ਮੇਅਰ ਤੇ ਸ਼ਰਾਬ ਕਾਰੋਬਾਰੀ ਦੇ ਘਰ ਛਾਪਾ
ਚੰਡੀਗੜ੍ਹ, 25 ਮਈ (ਵਿਸ਼ਵ ਵਾਰਤਾ):-:ਪੰਜਾਬ ‘ਚ ਲੋਕ ਸਭਾ ਵੋਟਾਂ ਤੋਂ ਪਹਿਲਾਂ ਸ਼ਨੀਵਾਰ ਸਵੇਰੇ ਬਟਾਲਾ ‘ਚ ਕਾਂਗਰਸ ਦੇ ਵੱਡੇ ਨੇਤਾਵਾਂ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਗਈ। ਤੜਕੇ ਦੀ ਛਾਪੇਮਾਰੀ ਨੇ ਕਾਂਗਰਸੀਆਂ ਵਿੱਚ ਹਲਚਲ ਮਚਾ ਦਿੱਤੀ ਹੈ। ਇਹ ਛਾਪੇਮਾਰੀ ਈਡੀ ਵੱਲੋਂ ਕੀਤੀ ਜਾਣੀ ਦੱਸੀ ਜਾ ਰਹੀ ਹੈ, ਹਾਲਾਂਕਿ ਈਡੀ ਨੇ ਇਹ ਛਾਪੇਮਾਰੀ ਕਿਸ ਕਾਰਨ ਕੀਤੀ, ਇਸ ਬਾਰੇ ਕਿਸੇ ਅਧਿਕਾਰੀ ਨੇ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ।
ਮੁਢਲੀ ਜਾਣਕਾਰੀ ਅਨੁਸਾਰ ਬਟਾਲਾ ਦੇ ਮੇਅਰ ਸੁਖਦੀਪ ਸਿੰਘ ਸੁੱਖ ਤੇਜਾ, ਸ਼ਰਾਬ ਕਾਰੋਬਾਰੀ ਰਜਿੰਦਰ ਕੁਮਾਰ ਪੱਪੂ ਜੈਤੀਪੁਰੀਆ ਅਤੇ ਪੱਪੂ ਜੈਤੀਪੁਰੀਆ ਦੇ ਮੈਨੇਜਰ ਗੋਪੀ ਉੱਪਲ ਦੇ ਘਰਾਂ ‘ਤੇ ਛਾਪੇਮਾਰੀ ਕੀਤੀ ਜਾ ਰਹੀ ਹੈ। ਅਧਿਕਾਰੀ ਹਾਲੇ ਤੱਕ ਛਾਪੇਮਾਰੀ ਦੇ ਵੇਰਵੇ ਜਨਤਕ ਨਹੀਂ ਕਰ ਰਹੇ ਹਨ। ਤਲਾਸ਼ੀ ਮੁਹਿੰਮ ਜਾਰੀ ਹੈ।