ਬਰਨਾਲਾ, 8 ਅਪਰੈਲ-(ਸੁਰਿੰਦਰ ਸਿੰਗਲਾ)–ਬਰਨਾਲਾ ਜਿਲੇ ਦੇ ਮਹਿਲ ਕਲਾ ਕਸਬੇ ਦੀ ਰਹਿਣ ਵਾਲੀ ਇੱਕ 52 ਸਾਲਾ ਔਰਤ ਨੇ ਲੁਧਿਆਣਾ ਦੇ ਫੌਰਟਿਸ ਹਸਪਤਾਲ ਵਿੱਚ ਦਮ ਤੋੜ ਦਿੱਤਾ। ਇਹ ਔਰਤ ਪਿਛਲੇ 5/6 ਦਿਨ ਤੋ ਤੇਜ਼ ਬੁਖਾਰ ਅਤੇ ਸਾਹ ਲੈਣ ਵਿੱਚ ਆ ਰਹੀ, ਵੱਧ ਤਕਲੀਫ ਕਾਰਣ ਹਸਪਤਾਲ ਚ, ਦਾਖਲ ਸੀ। ਇਸ ਔਰਤ ਦੀ ਮੌਤ ਤੋ ਬਾਅਦ ਡੀਸੀ ਲੁਧਿਆਣਾ ਪਰਦੀਪ ਅੱਗਰਵਾਲ ਦੀ ਸਲਾਹ ਤੇ ਸਿਵਲ ਹਸਪਤਾਲ ਦੇ ਡਾਕਟਰਾ ਨੂੰ ਇਸ ਦੇ ਕੋਵਿਡ 19 ਦੇ ਸੈਪਲ ਲੈਣ ਦੀ ਹਦਾਇਤ ਕੀਤੀ ਗਈ। ਡਾਕਟਰਾ ਦੀ ਟੀਮ ਨੇ ਇਸ ਔਰਤ ਦੇ ਸੈਪਲ ਲੈ ਲਏ ਹਨ ਅਤੇ ਰਿਪੋਰਟ ਹਾਲੇ ਆੳਣਾ ਬਾਕੀ ਹੈ। ਇਸ ਔਰਤ ਦੀ ਲਾਸ਼ ਨੂੰ ਟੈਸਟ ਰਿਪੋਰਟ ਆੳਣ ਤੱਕ ਮੌਰਚਰੀ ਵਿੱਚ ਹੀ ਰੱਖ ਲਿਆ ਗਿਆ ਹੈ। ਪਰਸ਼ਾਸਨ ਨੂੰ ਮਿਲੀ ਸੂਚਨਾ ਮੁਤਾਬਿਕ ਇਸ ਔਰਤ ਦੀ ਕੋਈ ਟਰੈਵਲ ਤੇ ਕੰਟੈਕਟ ਹਿਸਟਰੀ ਵੀ ਹਾਲੇ ਤੱਕ ਪਤਾ ਨਹੀ ਹੈ। ਪਰਸ਼ਾਸਨ ਨੂੰ ਸ਼ੰਕਾ ਹੈ ਕਿ ਇਹ ਔਰਤ ਵੀ ਕਰੋਨਾ ਤੋਂ ਪੀੜਤ ਹੋ ਸਕਦੀ ਹੈ। ਇਸ ਲਈ ਇਸਦੇ ਕਰੋਨਾ ਸੈਂਪਲ ਲੈ ਲਏ ਹਨ ਤੇ ਰਿਪੋਰਟ ਆੳਣ ਦਾ ਇੰਤਜਾਰ ਹੈ। ਰਿਪੋਰਟ ਆੳਣ ਤੋਂ ਬਾਅਦ ਹੀ ਲਾਸ਼ ਵਾਰਿਸਾਂ ਨੂੰ ਸੌਂਪੀ ਜਾਵੇਗੀ। ਇਸ ਔਰਤ ਦਾ ਘਰਵਾਲਾ ਟਰੱਕ ਡਰਾਈਵਰ ਹੈ, ਜੋ ਗੁਹਾਟੀ ,ਅਸਾਮ ਗਿਆ ਹੋਇਆ ਹੈ।
Latest News : ਸੀਮਾ ਸੁਰੱਖਿਆ ਬਲ ਪੱਛਮ ਕਮਾਨ ਦੁਆਰਾ ਰੋਜ਼ਗਾਰ ਮੇਲੇ ਦਾ ਸਫ਼ਲ ਆਯੋਜਨ
Latest News : ਸੀਮਾ ਸੁਰੱਖਿਆ ਬਲ ਪੱਛਮ ਕਮਾਨ ਦੁਆਰਾ ਰੋਜ਼ਗਾਰ ਮੇਲੇ ਦਾ ਸਫ਼ਲ ਆਯੋਜਨ ਚੰਡੀਗੜ੍ਹ, 23ਦਸੰਬਰ(ਵਿਸ਼ਵ ਵਾਰਤਾ) : ਗ੍ਰਹਿ ਮੰਤਰਾਲਾ,...