ਚੰਡੀਗੜ੍ਹ, (ਵਿਸ਼ਵ ਵਾਰਤਾ) ਹਰਿਆਣਾ ਦੇ ਸਿਹਤ ਮੰਤਰੀ ਅਨਿਲ ਵਿਜ ਨੇ ਕਿਹਾ ਕਿ 7 ਸਾਲਾਂ ਬੱਚੀ ਆਧਿਆ ਦੀ ਮੌਤ ਅਤੇ ਕਰੀਬ 16 ਲੱਖ ਰੁਪਏ ਦੇ ਬਿਲ ਮਾਮਲੇ ਵਿਚ ਕੀਤੀ ਗਈ ਜਾਂਚ ਦੌਰਾਨ ਪਾਈ ਗਈ ਬੇਨਿਯਮੀਆਂ ਦੇ ਆਧਾਰ ‘ਤੇ ਫੋਰਟਿਸ ਹਸਪਤਾਲ, ਗੁਰੂਗ੍ਰਾਮ ਦੇ ਖਿਲਾਫ ਮਾਮਲਾ ਦਰਜ ਕਰਵਾਇਆ ਜਾਵੇਗਾ ਅਤੇ ਹਸਪਤਾਲ ਦੇ ਬਲਡ ਬੈਂਕ ਦਾ ਲਾਇਸੈਂਸ ਰੱਦ ਕਰਨ ਦੇ ਆਦੇਸ਼ ਦਿੱਤੇ ਸਨ। ਇਸ ਤਂ’ੋ ਇਲਾਵਾ, ਹਸਪਤਾਲ ਦੀ ਜਮੀਨ ਦੀ ਲੀਜ ਕੈਂਸਲ ਕਰਨ ਸਬੰਧੀ ਸੰਭਾਵਨਾਵਾਂ ਨੂੰ ਭਾਲਣ ਲਈ ਹਰਿਆਣਾ ਸ਼ਹਿਰੀ ਵਿਕਾਸ ਅਥਾਰਿਟੀ ਨੂੰ ਲਿਖਿਆ ਜਾਵੇਗਾ।
ਵਿਜ ਨੇ ਕਿਹਾ ਕਿ ਬੱਚੀ ਦੀ ਮੌਤ ਹੋਰ ਵੱਧ ਬਿਲ ਬਣਾਉਣ ਲਈ ਸਰਕਾਰ ਨੇ ਸਿਹਤ ਵਿਪਾਗ ਦੇ ਵਧੀਕ ਡਾਇਰੈਕਟਰ ਜਰਨਲ ਡਾ. ਰਾਜੀਵ ਵਡੇਰਾ ਦੀ ਅਗਵਾਈ ਹੇਠ ਇਕ ਕਮੇਟੀ ਦਾ ਗਠਨ ਕੀਤਾ ਗਿਆ ਸੀ, ਜਿਸ ਵਿਚ ਇਕ ਡਾਇਰੈਕਟਰ, ਸਿਵਲ ਸਰਜਨ ਗੁਰੂਗ੍ਰਾਮ, ਡਿਪਟੀ ਕਮਿਸ਼ਨਰ ਗੁਰੂਗ੍ਰਾਮ ਦਾ ਨੁਮਾਇੰਦਾ, ਦੋ ਸੀਨੀਅਰ ਬਾਲ ਰ’ੋਗ ਡਾਕਟਰ, ਫੋਰਟਿਸ ਮਾਹਿਰ ਅਤੇ ਪੀ.ਜੀ.ਆਈ.ਐਮ.ਐਸ. ਰੋਹਤਕ ਦੇ ਸੀਨੀਅਰ ਡਾਕਟਰ ਸ਼ਾਮਿਲ ਸਨ। ਇਸ ਰਿਪੋਰਟ ਵਿਚ ਹਸਪਤਾਲ ਪ੍ਰਸ਼ਾਸਨ ਦੀ ਕਾਰਜ ਪ੍ਰਣਾਲੀ ਵਿਚ ਪਾਈ ਗਈ ਕਮੀਆਂ ਤੇ ਬੇਨਿਯਮੀਆਂ ਦੇ ਚਲਦੇ ਉਪਰ’ੋਕਤ ਕਾਰਵਾਈ ਕੀਤੀ ਹੈ। ਜਾਂਚ ਕਮੇਟੀ ਦੇ ਸਾਹਮਣੇ ਬੱਚੀ ਦੇ ਮਾਂ-ਪਿਓ ਨੇ ਵੀ ਆਪਣੇ ਬਿਆਨ ਦਰਜ ਕਰਵਾਏ ਹਨ।
ਸਿਹਤ ਮੰਤਰੀ ਨੇ ਕਿਹਾ ਕਿ ਰਿਪੋਰਟ ਅਨੁਸਾਰ ਬੱਚੀ ਨੂੰ 31 ਅਗਸਤ ਤੋਂ 14 ਸਤੰਬਰ ਤਕ ਗੁਰੂਗ੍ਰਾਮ ਦੇ ਫ’ੋਰਟਿਸ ਹਸਪਤਾਲ ਦੇ ਬਾਲ ਆਈ.ਸੀ.ਯੂ. ਵਿਚ ਦਾਖਲ ਕਰਵਾਇਆ ਗਿਆ ਸੀ। ਇਸ ਦ”ੌਰਾਨ ਹਸਪਤਾਲ ਨੇ ਨਾ ਸਿਰਫ ਡਾਇਗਨ’ੋਜ ਪ੍ਰ’ੋ’ਟ’ੋਕਾਲ ਦਾ ਉਲੰਘਣ ਕੀਤਾ, ਸਗ’ੋਂ ਆਈ.ਐਮ.ਏ. ਦੇ ਨਿਯਮਾਂ ਦੀ ਵੀ ਅਣਦੇਖੀ ਕੀਤੀ ਗਈ। ਇਸ ਲਈ ਐਮ.ਸੀ.ਆਈ. ਨੂੰ ਵੀ ਯ’ੋ’ਗ ਕਾਰਵਾਈ ਲਈ ਲਿਖਿਆ ਗਿਆ ਹੈ। ਉਨ੍ਹਾਂ ਦਸਿਆ ਕਿ ਬੱਚੀ ਦੇ ਇਲਾਜ ਵਿਚ ਜਨੇਰਿਕ ਅਤੇ ਸਸਤੀ ਦਵਾਈਆਂ ਦੀ ਥਾਂ ਹਸਪਤਾਲ ਨੇ ਜਾਣਬੁਝ ਕੇ ਆਈ.ਐਮ.ਏ. ਦੇ ਨਿਯਮਾਂ ਦਾ ਉ²ਲੰਘਣ ਕਰਦੇ ਹ’ੋਏ ਮਹਿੰਗੀ ਦਵਾਈਆਂ ਦੀ ਵਰਤੋਂ ਕੀਤੀ।
ਵਿਜ ਨੇ ਦਸਿਆ ਕਿ ਹਸਪਤਾਲ ਨੇ ਡੇਂਗੂ ਦੇ ਮਰੀਜ ਸਬੰਧੀ ਜਾਣਕਾਰੀ ਲ’ੋਕਲ ਸਰਕਾਰੀ ਨਾਗਰਿਕ ਹਸਪਤਾਲ ਨੂੰ ਦੇਣੀ ਹੁੰਦੀ ਹੈ, ਪਰ ਫੋਰਟਿਸ ਹਸਪਤਾਲ ਨੇ ਅਜਿਹਾ ਨਹੀਂ ਕੀਤਾ। ਇਸ ਲਈ ਸਿਵਲ ਸਰਜਨ ਗੁਰੂਗ੍ਰਾਮ ਨੇ ਹਸਪਤਾਲ ਨੂੰ ਨੋਟਿਸ ਜਾਰੀ ਕੀਤਾ ਹੈ, ਜਿਸ ਵਿਚ ਸਜਾ ਦਾ ਪ੍ਰਵਧਾਨ ਹੈ। ਇਸ ਤ’ੋਂ ਇਲਾਵਾ, ਹਸਪਤਾਲ ਨੇ ਮਰੀਜ ਨੂੰ 25 ਵਾਰ ਪਲੇਟਲੇਟ ਚੜਾਈ, ਇਸ ਵਿਚ ਵੀ ਵਾਧੂ ਬਿਲ ਬਣਾਇਆ ਗਿਆ। ਇਸ ‘ਤੇ ਕਾਰਵਾਈ ਕਰਦੇ ਹੋਏ ਹਸਪਤਾਲ ਦੇ ਬਲਡ ਬੈਂਕ ਦਾ ਲਾਇਸੈਂਸ ਰੱਦ ਕਰਨ ਦੇ ਆਦੇਸ਼ ਦਿੱਤੇ ਹਨ।
ਸ੍ਰੀ ਵਿਜ ਨੇ ਦਸਿਆ ਕਿ ਵੱਧ ਬਿਲ ਬਣਾਉਣ ਅਤੇ ਬੱਚੀ ਦੀ ਹਾਲਤ ਠੀਕ ਨਹੀਂ ਹ’ੋਣ ਕਾਰਣ ਬੱਚੀ ਦੇ ਮਾਂ-ਪਿਓ ਉਸ ਨੂੰ ਕਿਸੇ ਹ’ੋਰ ਹਸਪਤਾਲ ਵਿਚ ਲੈ ਜਾਣਾ ਚਾਹੁੰਦੇ ਸਨ। ਇਸ ਦ”ੌਰਾਨ ਵੀ ਹਸਪਤਾਲ ਵੱਲ’ੋਂ ਕੀਤੀ ਗਈ ਬੇਨਿਯਮੀਆਂ ਸਾਹਮਣੇ ਆਈ ਹੈ। ਇਸ ਦੇ ਚਲਦ ਆਈ.ਐਮ.ਏ. ਦੇ ਨਿਦੇਸ਼ਾਨੁਸਾਰ ਮਰੀਜ ਦੀ ਹਾਲਤ ਅਨੁਸਾਰ ਉਸ ਨੂੰ ਐਡਵਾਂਸ ਲਾਇਫ ਸਪ’ੋਰਟ ਅੰਬੂਲੈਂਸ ਦਿੱਤੀ ਜਾਣੀ ਚਾਹੀਦੀ ਸੀ। ਪਰ ਹਸਪਤਾਲ ਨੇ ਮਰੀਜ ਨੂੰ ਬੇਸਿਕ ਲਾਇਫ ਸ’ਪ’ੋਰਟ ਅੰਬੂਲੈਂਸ ਉਪਲੱਬਧ ਕਰਵਾਈ, ਜਿਸ ਵਿਚ ਆਕਸੀਜਨ ਤੇ ਹ’ੋਰ ਸਹੂਲਤਾਂ ਮਹੁੱਇਆ ਨਹੀਂ ਸੀ। ਇਸ ਤ’ੋਂ ਇਲਾਵਾ, ਜਾਂਚ ਕਮੇਟੀ ਦੇ ਸਾਹਮਣੇ ਬੱਚੀ ਦੇ ਮਾਂ-ਪਿਓ ਨੇ ਦਸਿਆ ਕਿ ਸਹਿਮਤੀ ਪੱਤਰ ‘ਤੇ ਹਸਪਤਾਲ ਵੀ ਹਸਪਤਾਲ ਪ੍ਰਬੰਧਨ ਨੇ ਫਰਜੀ ਤੌਰ ‘ਤੇ ਖੁਦ ਹੀ ਕਰ ਲਏ ਸਨ।
ਸਿਹਤ ਮੰਤਰੀ ਨੇ ਦਸਿਆ ਕਿ ਫੋਰਟਿਸ ਹਸਪਤਾਲ ਨੇ ਨਾ ਸਿਰਫ ਆਈ.ਐਮ.ਏ., ਐਮ.ਸੀ.ਆਈ. ਨਿਯਮਾਂ ਦਾ ਉਲੰਘਣ ਕੀਤਾ ਹੈ, ਸਗੋਂ ਇਲਾਜ ਦੇ ਪ੍ਰੋਟੋਕਾਲ ਦੀ ਵੀ ਅਣਦੇਖੀ ਕੀਤੀ ਗਈ ਹੈ। ਇਸ ਤੋਂ ਇਲਾਵਾ, ਹਸਪਤਾਲ ਪ੍ਰਬੰਧਨ ਨੇ ਡਾਕਟਰ ਦੀ ਸਲਾਹ ਦੇ ਖਿਲਾਫ ਛੱਡਣ (ਲਾਮਾ ਨੀਤੀ) ਦੀ ਵੀ ਉਲੰਘਣਾ ਕੀਤੀ, ਜਿਸ ਕਾਰਣ ਬੱਚੀ ਦੀ ਮੌਤ ਹੋਈ ।