ਮੁਹਾਲੀ ਵਿੱਚ ਵਾਪਰੀ ਗੋਲੀਬਾਰੀ ਦੀ ਇੱਕ ਹੋਰ ਘਟਨਾ
ਫੇਜ਼ 5 ਦੀ ਪਾਰਕਿੰਗ ਵਿੱਚ ਵਿਅਕਤੀ ਤੇ ਅਣਪਛਾਤਿਆਂ ਵੱਲੋਂ ਅੰਨ੍ਹੇਵਾਹ ਫਾਈਰਿੰਗ,ਗੱਡੀ ਲੈ ਕੇ ਹੋਏ ਫਰਾਰ
ਚੰਡੀਗੜ੍ਹ,11 ਅਪ੍ਰੈਲ(ਵਿਸ਼ਵ ਵਾਰਤਾ)-ਪੰਜਾਬ ਵਿੱਚ ਹਰ ਰੋਜ ਅਪਰਾਧਿਕ ਘਟਨਾਵਾਂ ਵਿੱਚ ਵਾਧਾ ਦੇਖਣ ਨੂੰ ਮਿਲ ਰਿਹਾ ਹੈ। ਕੱਲ੍ਹ ਐਤਵਾਰ ਦੇਰ ਰਾਤ ਮੁਹਾਲੀ ਦੇ ਫੇਜ਼ 5 ਦੀ ਪਾਰਕਿੰਗ ਵਿੱਚ ਇੱਕ ਵਿਅਕਤੀ ਤੇ ਕੁੱਝ ਅਣਪਛਾਤਿਆਂ ਵੱਲੋਂ ਗੋਲੀਆਂ ਚਲਾਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਜਿਸ ਵਿਅਕਤੀ ਤੇ ਗੋਲੀਆਂ ਚਲਾਈਆਂ ਗਈਆਂ ਹਨ ਉਸ ਨੂੰ ਜਖਮੀ ਹਾਲਤ ਵਿੱਚ ਪੀਜੀਆਈ ਭਰਤੀ ਕਰਵਾਇਆ ਗਿਆ ਹੈ। ਉਕਤ ਵਿਅਕਤੀ ਰੋਪੜ ਦਾ ਰਹਿਣ ਵਾਲਾ ਦੱਸਿਆ ਜਾ ਰਿਹਾ ਹੈ ਅਤੇ ਉਹ ਮੁਹਾਲੀ ਡਿਨਰ ਕਰਨ ਆਇਆ ਸੀ।ਘਟਨਾ ਰਾਤ ਕਰੀਬ 10.15 ਵਜੇ ਵਾਪਰੀ। ਹਮਲਾਵਰ ਉਸ ਵਿਅਕਤੀ ਦੀ ਕਾਰ ਵੀ ਨਾਲ ਲੈ ਗਏ ਹਨ। ਪੁਲਿਸ ਵੱਲੋਂ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।