ਫੇਸਬੁੱਕ,ਇੰਸਟਾਗ੍ਰਾਮ ਤੇ ਵਟਸਐਪ ਮਹਿਜ਼ ਕੁੱਝ ਘੰਟੇ ਬੰਦ ਰਹਿਣ ਨਾਲ ਹੀ ਮਾਲਕਾਂ ਨੂੰ ਪਿਆ ਹਜ਼ਾਰਾਂ ਕਰੋੜ ਦਾ ਘਾਟਾ
ਪਲਾਂ ਵਿੱਚ ਹੀ ਟਵਿੱਟਰ ਵੱਲ ਦੀ ਹੋ ਗਈ ਦੁਨੀਆ
![](https://punjabi.wishavwarta.in/wp-content/uploads/2021/07/BIG-NEWS-e1628154069654.jpg)
ਚੰਡੀਗੜ੍ਹ,5 ਅਕਤੂਬਰ(ਵਿਸ਼ਵ ਵਾਰਤਾ)-ਕੱਲ੍ਹ ਰਾਤ ਫੇਸਬੁੱਕ, ਇੰਸਟਾਗ੍ਰਾਮ ਅਤੇ ਵਟਸਐਪ ਦੀਆਂ ਸੇਵਾਵਾਂ ਲੱਗਭਗ 6 ਘੰਟੇ ਬੰਦ ਰਹੀਆਂ। ਇਸ ਦੌਰਾਨ ਇਹਨਾਂ ਸੇਵਾਵਾਂ ਦੀ ਵਰਤੋਂ ਕਰਨ ਵਾਲਿਆਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ । ਸੋਮਵਾਰ ਰਾਤ ਨੂੰ ਫੇਸਬੁੱਕ ਦੀ ਮਾਲਕੀ ਵਾਲੇ ਤਿੰਨਾਂ ਐਪਾਂ ਦੇ 6 ਘੰਟੇ ਬੰਦ ਰਹਿਣ ਨਾਲ ਲੋਕਾਂ ਵਿੱਚ ਹਾਹਾਕਾਰ ਮਚ ਗਈ। ਫੇਸਬੁੱਕ ਨੂੰ ਬੰਦ ਰਹਿਣ ਨਾਲ 7 ਅਰਬ ਡਾਲਰ (52, 100 ਕਰੋੜ ਰੁਪਏ) ਦਾ ਵੱਡਾ ਘਾਟਾ ਪਿਆ ਹੈ, ਜਦੋਂ ਕਿ ਫੇਸਬੁੱਕ ਦੇ ਸ਼ੇਅਰਾਂ ਵਿੱਚ ਵੀ 5 ਫੀਸਦੀ ਦੀ ਵੱਡੀ ਗਿਰਾਵਟ ਆਈ। ਦੱਸ ਦਈਏ ਕਿ ਫੇਸਬੁੱਕ ਵਿੱਚ ਇਸ ਤਰ੍ਹਾਂ ਦੀ ਤਕਨੀਕੀ ਸਮੱਸਿਆ ਸਾਲ 2008 ਵਿੱਚ ਵੀ ਆਈ ਸੀ। ਉਸ ਸਮੇਂ ਵਾਈਰਸ ਕਾਰਨ ਫੇਸਬੁੱਕ ਦੀ ਸਾਈਟ 24 ਘੰਟੇ ਲਈ ਬੰਦ ਰਹੀ ਸੀ । ਇਹਨਾਂ ਦੇ ਬੰਦ ਹੋਣ ਤੋਂ ਬਾਅ ਦ ਲੋਕਾਂ ਨੇ ਤੁਰੰਤ ਟਵਿੱਟਰ ‘ਤੇ ਪ੍ਰਤੀਕਿਰਿਆਵਾਂ ਦੇਣੀਆਂ ਸ਼ੁਰੂ ਕਰ ਦਿੱਤੀਆਂ।
ਇਹਨਾਂ ਸੇਵਾਵਾਂ ਦੇ ਬੰਦ ਹੋਣ ਤੋਂ ਬਾਅਦ, ਫੇਸਬੁੱਕ ਕੰਪਨੀ ਜੋ ਕਿ ਬਾਕੀ ਦੋਨਾਂ ਸਾਈਟਾਂ ਦੀ ਵੀ ਮਾਲਕ ਹੈ ਨੇ ਕਿਹਾ ਹੈ ਕਿ ਕੁਝ ਲੋਕਾਂ ਨੂੰ ਐਪ ਦੀ ਵਰਤੋਂ ਕਰਨ ਵਿੱਚ ਮੁਸ਼ਕਲ ਆ ਰਹੀ ਹੈ। ਅਸੀਂ ਇਸ ਲਈ ਮੁਆਫੀ ਮੰਗਦੇ ਹਾਂ।ਜਲਦੀ ਹੀ ਇਸ ਸਮੱਸਿਆ ਨੂੰ ਹੱਲ ਕੀਤਾ ਜਾਵੇਗਾ।ਇਸ ਦੇ ਨਾਲ ਹੀ ਸੋਸ਼ਲ ਮੀਡੀਆ ‘ਤੇ ਵਟਸਐਪ ਵੱਲੋਂ ਜਾਰੀ ਬਿਆਨ’ ਚ ਕਿਹਾ ਗਿਆ ਕਿ ਸਾਨੂੰ ਪਤਾ ਹੈ ਕਿ ਇਸ ਸਮੇਂ ਕੁਝ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਅਸੀਂ ਮਾਫ਼ੀ ਚਾਹੁੰਦੇ ਹਾਂ।