ਮਾਸਕੋ 30 ਜੂਨ – ਫੀਫਾ ਵਿਸ਼ਵ ਕੱਪ ਵਿਚ ਨਾਕਆਊਟ ਰਾਊਂਡ ਅੱਜ ਤੋਂ ਸ਼ੁਰੂ ਹੋ ਰਿਹਾ ਹੈ। ਅੱਜ ਪਹਿਲਾ ਮੁਕਾਬਲਾ ਫਰਾਂਸ ਤੇ ਅਰਜਨਟੀਨਾ ਦਰਮਿਆਨ 7:30 ਅਤੇ ਦੂਸਰਾ ਮੈਚ ਉਰੂਗਵੇ ਤੇ ਪੁਰਤਗਾਲ ਵਿਚਾਲੇ ਹੋਵੇਗਾ।
ਦੱਸਣਯੋਗ ਹੈ ਕਿ ਜਿਹੜੀ ਟੀਮ ਅੱਜ ਮੈਚ ਹਾਰੇਗੀ ਉਹ ਵਿਸ਼ਵ ਕੱਪ ਵਿਚੋਂ ਬਾਹਰ ਹੋ ਜਾਵੇਗੀ।
ਰਾਉਂਡ ਆਫ-16 ਵਿਚ ਪਹੁੰਚਣ ਵਾਲੀਆਂ ਟੀਮਾਂ ਹਨ – ਰੂਸ, ਅਰਜਨਟੀਨਾ, ਇੰਗਲੈਂਡ, ਕੋਲੰਬੀਆ, ਸਵਿਟਜਰਲੈਂਡ, ਬ੍ਰਾਜੀਲ, ਕਰੋਏਸ਼ੀ, ਫਰਾਂਸ, ਡੈਨਮਾਰਕ, ਜਾਪਾਨ, ਸਵੀਡਨ ਤੇ ਮੈਕਸੀਕੋ।