ਵੱਡੀ ਖਬਰ
ਫਿਰ ਤੋਂ ਸ਼ੁਰੂ ਹੋ ਰਿਹਾ ਹੈ ਆਈਪੀਐੱਲ 2021
ਦੇਖੋ ਕਦੋਂ ਤੇ ਕਿੱਥੇ ਹੋਣਗੇ ਬਾਕੀ ਦੇ ਮੈਚ
ਚੰਡੀਗੜ੍ਹ ,26 ਜੁਲਾਈ(ਵਿਸ਼ਵ ਵਾਰਤਾ) ਕੋਰੋਨਾ ਕਾਰਨ ਵਿਚਾਲੇ ਹੀ ਰੋਕੇ ਗਏ ਆਈਪੀਐਲ 20221 ਨੂੰ ਦੋਬਾਰਾ ਸ਼ੁਰੂ ਕਰਨ ਦਾ ਐਲਾਨ ਬੀਸੀਸੀਆਈ ਵੱਲੋਂ ਕਰ ਦਿੱਤਾ ਗਿਆ ਹੈ।
19 ਸਤੰਬਰ ਨੂੰ ਪਹਿਲੇ ਮੈਚ ਵਿੱਚ ਮੁੰਬਈ ਇੰਡੀਅਨਜ਼ ਦਾ ਸਾਹਮਣਾ ਚੇਨਈ ਸੁਪਰ ਕਿੰਗਜ਼ ਨਾਲ ਹੋਵੇਗਾ। ਅੰਤਮ ਗਰੁੱਪ ਪੜਾਅ ਮੈਚ 8 ਅਕਤੂਬਰ ਨੂੰ ਖੇਡਿਆ ਜਾਵੇਗਾ।
ਭਾਰਤੀ ਕ੍ਰਿਕਟ ਬੋਰਡ ਨੇ ਐਤਵਾਰ ਨੂੰ ਇਕ ਅਧਿਕਾਰਤ ਬਿਆਨ ਜਾਰੀ ਕਰਦਿਆਂ ਕਿਹਾ ਕਿ ਲੀਗ ਪੜਾਅ 8 ਅਕਤੂਬਰ ਨੂੰ ਸਮਾਪਤ ਹੋਵੇਗਾ, ਰਾਇਲ ਚੈਲੇਂਜਰਜ਼ ਬੈਂਗਲੁਰੂ (ਆਰਸੀਬੀ) ਅਤੇ ਦਿੱਲੀ ਕੈਪੀਟਲ (ਡੀਸੀ) ਆਖਰੀ ਮੈਚ ਖੇਡਣਗੇ। ਪਹਿਲਾ ਕੁਆਲੀਫਾਇਰ 10 ਅਕਤੂਬਰ ਨੂੰ ਦੁਬਈ ਵਿਚ ਖੇਡਿਆ ਜਾਵੇਗਾ। ਐਲੀਮੀਨੇਟਰ ਅਤੇ ਕੁਆਲੀਫਾਇਰ 2 ਕ੍ਰਮਵਾਰ 11 ਅਤੇ 13 ਅਕਤੂਬਰ ਨੂੰ ਸ਼ਾਰਜਾਹ ਵਿੱਚ ਖੇਡੇ ਜਾਣਗੇ , ਦੁਬਈ 15 ਅਕਤੂਬਰ ਨੂੰ ਫਾਈਨਲ ਦੀ ਮੇਜ਼ਬਾਨੀ ਕਰੇਗੀ।