ਫਿਰੋਜ਼ਪੁਰ ਪੁਲਿਸ ਨੇ ਬਲਾਈਂਡ ਮਰਡਰ ਟ੍ਰੇਸ ਕੀਤਾ
ਨਾਜਾਇਜ਼ ਸਬੰਧਾਂ ਨੂੰ ਲੈ ਕੇ ਕੀਤੇ ਗਏ ਕਤਲ ਦੇ ਚਾਰ ਦੋਸ਼ੀ ਹਥਿਆਰਾਂ ਸਮੇਤ ਗ੍ਰਿਫਤਾਰ
ਫਿਰੋਜ਼ਪੁਰ, 10 ਜੁਲਾਈ (ਵਿਸ਼ਵ ਵਾਰਤਾ) 3 ਜੁਲਾਈ ਨੂੰ ਲਕਸ਼ਮਣ ਨਹਿਰ ਵਿਚ ਪਿੰਡ ਕੜਮਾਂ ਤੋਂ
ਮਿਲੀ ਫੁੰਮਨ ਸਿੰਘ ਪੁੱਤਰ ਮਹਿੰਦਰ ਸਿੰਘ ਦੀ ਲਾਸ਼ ਨੂੰ ਲੈ ਕੇ ਫਿਰੋਜ਼ਪੁਰ ਪੁਲਿਸ ਨੇ
ਕਤਲ ਦੀ ਗੁੱਥੀ ਸੁਲਝਾਉਂਦੇ ਹੋਏ ਕਤਲ ਵਿਚ ਸ਼ਾਮਲ 4 ਦੋਸ਼ੀਆਂ ਨੂੰ ਗਿ੍ਰਫਤਾਰ ਕਰ ਲਿਆ
ਹੈ, ਜਿਨ੍ਹਾਂ ਤੋਂ ਕਤਲ ਵਿਚ ਵਰਤਿਆ ਗਿਆ ਹਥੋੜਾ, ਇਕ 12 ਬੋਰ ਦਾ ਦੇਸੀ ਕੱਟ, 4
ਜਿੰਦਾ ਕਾਰਤੂਸ ਤੇ ਮਿ੍ਰਤਕ ਦਾ ਬਜਾਜ ਪਲਟੀਨਾ ਮੋਟਰਸਾਈਕਲ ਵੀ ਬਰਾਮਦ ਕਰ ਲਿਆ ਹੈ। ਇਹ
ਜਾਣਕਾਰੀ ਦਿੰਦੇ ਹੋਏ ਆਯੋਜਿਤ ਪੱਤਰਕਾਰ ਸੰਮੇਲਨ ਵਿਚ ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ
ਨੇ ਦੱਸਿਆ ਕਿ ਫੜੇ ਗਏ ਦੋਸ਼ੀਆਂ ਤੋਂ ਮੁੱਢਲੀ ਪੁੱਛਗਿੱਛ ਕਰਨ ’ਤੇ ਇਹ ਪਤਾ ਚੱਲਿਆ ਹੈ
ਕਿ ਇਹ ਮਾਮਲਾ ਨਾਜਾਇਜ਼ ਸਬੰਧਾਂ ਦਾ ਸੀ ਅਤੇ ਪੁਲਿਸ ਦੇ ਕੋਲ ਮੁਕੱਦਮਾ ਦਰਜ ਕਰਵਾਉਣ
ਵਾਲੀ ਮਿ੍ਰਤਕ ਦੀ ਪਤਨੀ ਕੈਲਾਸ਼ ਕੌਰ ਦੇ ਕੁਲਵੰਤ ਸਿੰਘ ਦੇ ਨਾਲ ਚੱਲਦੇ ਨਾਜਾਇਜ਼
ਸਬੰਧਾਂ ਨੂੰ ਲੈ ਕੇ ਇਹ ਕਤਲ ਕੀਤਾ ਗਿਆ ਸੀ। ਉਨ੍ਹਾਂ ਦੱਸਿਆ ਕਿ ਫੁੰਮਨ ਸਿੰਘ ਦੇ
ਕੋਲੋਂ ਮਿਲੇ ਮੋਬਾਇਲ ਫੋਨ ਤੋਂ ਉਸਦੀ ਸ਼ਨਾਖਤ ਹੋਈ ਸੀ।
ਐਸ.ਐਸ.ਪੀ. ਭਾਗੀਰਥ ਸਿੰਘ ਮੀਨਾ, ਐਸ.ਪੀ. ਰਤਨ ਸਿੰਘ ਬਰਾੜ, ਡੀ.ਐਸ.ਪੀ. ਸਤਨਾਮ ਸਿੰਘ, ਡੀ.ਐਸ.ਪੀ. ਜਗਦੀਸ਼
ਕੁਮਾਰ ਨੇ ਦੱਸਿਆ ਕਿ ਥਾਣਾ ਮਮਦੋਟ ਦੇ ਐਸ.ਐਚ.ਓ. ਗੁਰਪ੍ਰੀਤ ਸਿੰਘ ਵੱਲੋਂ ਸਖਤ ਮਿਹਨਤ
ਦੇ ਬਾਅਦ ਇਸ ਬਲਾਈਂਡ ਮਰਡਰ ਦੀ ਗੁੱਥੀ ਸੁਲਝਾਉਂਦੇ ਹੋਏ ਕਾਤਲ ਗੁਰਚਰਨ ਸਿੰਘ ਪੁੱਤਰ
ਖੁਸ਼ਹਾਲ ਸਿੰਘ ਵਾਸੀ ਪਿੰਡ ਲੱਖਾ ਹਾਜੀ, ਬਲਦੇਵ ਸਿੰਘ ਪੁੱਤਰ ਰਾਜ ਸਿੰਘ ਵਾਸੀ ਨਿੱਕਾ
ਸਿੱਧੂ ਵਾਲਾ, ਕੁਲਵੰਤ ਸਿੰਘ ਪੁੱਤਰ ਤੇਜਾ ਸਿੰਘ ਵਾਸੀ ਬਸਤੀ ਚੰਡੀਗੜ੍ਹ ਅਤੇ ਗੁਰਮੇਲ
ਸਿੰਘ ਪੁੱਤਰ ਅਵਤਾਰ ਸਿੰਘ ਵਾਸੀ ਰਹੀਮੇ ਸ਼ਾਹ ਬੋਦਲਾ ਨੂੰ ਗਿ੍ਰਫਤਾਰ ਕਰ ਲਿਆ ਗਿਆ ਹੈ।
ਕੁਲਵੰਤ ਸਿੰਘ ਨੇ ਪੁੱਛਗਿੱਛ ਦੌਰਾਨ ਪੁਲਿਸ ਦੇ ਸਾਹਮਣੇ ਮੰਨਿਆ ਕਿ ਮਿ੍ਰਤਕ ਫੁੰਮਨ
ਸਿੰਘ ਅਤੇ ਉਸਦਾ ਪਰਿਵਾਰ ਸੇਠੀ ਦੇ ਭੱਠੇ ਪਿੰਡ ਸਾਬੂਆਣਾ ਵਿਖੇ ਕੰਮ ਕਰਦੇ ਸੀ, ਜਿਥੇ
ਫੁੰਮਨ ਸਿੰਘ ਦੀ ਪਤਨੀ ਕੈਲਾਸ਼ ਕੌਰ ਨਾਲ ਉਸਦੇ ਨਾਜਾਇਜ਼ ਸਬੰਧ ਬਣ ਗਏ ਅਤੇ ਉਸਨੇ ਫੁੰਮਨ
ਸਿੰਘ ਨੂੰ ਰਸਤੇ ਵਿਚੋਂ ਹਟਾਉਣ ਦੇ ਲਈ ਆਪਣੇ ਸਾਥੀਆਂ ਦੇ ਨਾਲ ਮਿਲ ਕੇ ਉਸਦਾ ਕਤਲ ਕਰ
ਦਿੱਤਾ ਅਤੇ ਪਹਿਲਾਂ ਉਸਨੇ ਗੁਰਚਰਨ ਸਿੰਘ ਦੇ ਘਰ ਵਿਚ ਫੁੰਮਨ ਸਿੰਘ ਨੂੰ ਨੀਂਦ ਦੀ
ਦਵਾਈ ਪਿਲਾਈ ਅਤੇ ਉਸਦੇ ਸਿਰ ਵਿਚ ਹਥੋੜੇ ਨਾਲ ਵਾਰ ਕੀਤਾ, ਜਿਸ ਨਾਲ ਉਹ ਬੁਰੀ ਤਰ੍ਹਾਂ
ਜਖਮੀ ਹੋ ਗਿਆ ਅਤੇ ਬਾਅਦ ਵਿਚ ਉਸਦੇ ਹੀ ਮੋਟਰਸਾਈਕਲ ’ਤੇ ਬਿਠਾ ਕੇ ਲੈ ਗਏ ਅਤੇ ਉਸਨੂੰ
ਮੋਟਰਸਾਈਕਲ ਦੇ ਨਾਲ ਲਛਮਣ ਨਹਿਰ ਵਿਚ ਸੁੱਟ ਦਿੱਤਾ। ਐਸ.ਐਸ.ਪੀ. ਨੇ ਦੱਸਿਆ ਕਿ
ਮਿ੍ਰਤਕ ਦੀ ਲਾਸ਼ ਅਤੇ ਉਸਦਾ ਮੋਟਰਸਾਈਕਲ ਦੋ ਵੱਖ ਵੱਖ ਜਗ੍ਹਾ ਤੋਂ ਬਰਾਮਦ ਹੋਏ ਹਨ।