ਫਿਰੋਜ਼ਪੁਰ ‘ਚ ਪੁੱਤਰ ਨੇ ਬਾਪ ਦਾ ਤੇਜਧਾਰ ਹਥਿਆਰ ਨਾਲ ਕੀਤਾ ਕਤਲ
ਫ਼ਿਰੋਜ਼ਪੁਰ,28 ਅਪ੍ਰੈਲ(ਵਿਸ਼ਵ ਵਾਰਤਾ)- ਪੰਜਾਬ ਦੇ ਫ਼ਿਰੋਜ਼ਪੁਰ ਜ਼ਿਲ੍ਹੇ ਵਿੱਚ ਆਪਸੀ ਰਿਸ਼ਤਿਆਂ ਨੂੰ ਤਾਰ-ਤਾਰ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਪਿੰਡ ਪਿਆਰੇਆਣਾ ਬਸਤੀ ‘ਚ ਘਰੇਲੂ ਝਗੜੇ ਕਾਰਨ ਇਕ ਪੁੱਤਰ ਨੇ ਆਪਣੇ ਪਿਤਾ ਦਾ ਕਤਲ ਕਰ ਦਿੱਤਾ। ਦੋਸ਼ੀ ਪੁੱਤਰ ਨੇ ਪਿਤਾ ਤੇ ਤਲਵਾਰ ਨਾਲ 10 ਵਾਰ ਕੀਤੇ ਅਤੇ ਉਸ ਦੀਆਂ ਉਂਗਲਾਂ ਵੀ ਕੱਟ ਦਿੱਤੀਆਂ। ਜਿਸ ਨਾਲ ਪਿਤਾ ਦੀ ਮੌਤ ਹੋ ਗਈ । ਫਿਲਹਾਲ ਲਾਸ਼ ਨੂੰ ਪੋਸਟਮਾਰਟਮ ਲਈ ਸਿਵਲ ਹਸਪਤਾਲ ‘ਚ ਰਖਵਾਇਆ ਗਿਆ ਹੈ। ਇਸ ਦੇ ਨਾਲ ਹੀ ਪੁਲਿਸ ਨੇ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਹੈ।