ਫਾਜ਼ਿਲਕਾ 1 ਜੂਨ 2024 : ਫਾਜ਼ਿਲਕਾ ਜ਼ਿਲ੍ਹੇ ਵਿਚ ਇਸ ਵਾਰ ਗਰੀਨ ਬੂਥਾਂ ਰਾਹੀਂ ਜਿੱਥੇ ਵੋਟਰਾਂ ਨੂੰ ਮਤਦਾਨ ਦਾ ਇਕ ਨਵਾਂ ਅਨੁਭਵ ਦਿੱਤਾ ਗਿਆ। ਇੱਥੇ ਮਤਦਾਨ ਕਰਨ ਆਉਣ ਵਾਲੇ ਵੋਟਰਾਂ ਨੂੰ ਜ਼ਿਲ੍ਹਾ ਪ੍ਰਸ਼ਾਸਨ ਨੇ ਪੌਦੇ, ਸਬਜੀਆਂ ਦੇ ਬੀਜ ਅਤੇ ਕੰਪੋਸਟ ਕਿੱਟ ਦਿੱਤੀ ਗਈ ਤਾਂ ਜੋ ਲੋਕ ਵਾਤਾਵਰਨ ਨਾਲ ਜੁੜ ਸਕਨ।
ਜਿਲਾ ਚੋਣ ਅਫਸਰ ਫਾਜ਼ਿਲਕਾ ਡਾ. ਸੇਨੂ ਦੁੱਗਲ ਨੇ ਫਾਜ਼ਿਲਕਾ ਦੇ ਗ੍ਰੀਨ ਬੂਥ ਦਾ ਦੌਰਾ ਕਰਦਿਆਂ ਦੱਸਿਆ ਕਿ ਜ਼ਿਲ੍ਹੇ ਦੇ ਲੋਕਾਂ ਨੂੰ ਵਾਤਾਵਰਣ ਅਤੇ ਗਲੋਬਲ ਵਾਰਮਿੰਗ ਪ੍ਰਤੀ ਸੁਨੇਹਾ ਦੇਣ ਲਈ ਫਾਜ਼ਿਲਕਾ ਜ਼ਿਲ੍ਹੇ ਵਿੱਚ 8 ਗ੍ਰੀਨ ਪੋਲਿੰਗ ਬੂਥ ਬਣਾਏ ਗਏ ਹਨ।
ਇਸ ਦੌਰਾਨ ਫਾਜ਼ਿਲਕਾ ਦੇ ਨਗਰ ਕੌਂਸਲ ਵਿਚ ਬਣਾਏ ਗਰੀਨ ਬੂਥ ਦਾ ਜਨਰਲ ਅਬਜਰਵਰ ਸ੍ਰੀ ਲਕਸੀਕਾਂਤ ਰੈਡੀ ਜੀ ਅਤੇ ਪੁਲਿਸ ਅਬਜਰਵਰ ਏਆਰ ਦਮੋਧਰ ਨੇ ਵੀ ਉਨ੍ਹਾਂ ਦੇ ਨਾਲ ਦੌਰਾ ਕੀਤਾ ਅਤੇ ਆਪਣੇ ਹੱਥੀ ਵੋਟਰਾਂ ਨੂੰ ਪੌਦੇ ਵੰਡੇ।
ਇਸ ਮੌਕੇ ਐਸਐਸਪੀ ਡਾ: ਪ੍ਰਗਿਆ ਜੈਨ ਵੀ ਉਨ੍ਹਾਂ ਦੇ ਨਾਲ ਹਾਜਰ ਸਨ ਅਤੇ ਏਡੀਸੀ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਵੀ ਹਾਜਰ ਰਹੇ।
ਜਿਲਾ ਚੋਣ ਅਫਸਰ ਡਾ. ਸੇਨੂ ਦੁੱਗਲ ਨੇ ਦੱਸਿਆ ਕਿ ਜਲਾਲਾਬਾਦ ਵਿਖੇ ਬੂਥ ਨੰਬਰ 31 ਅਤੇ 32 ਸਿਵਾਲਕ ਸੀਨੀਅਰ ਸੈਕੰਡਰੀ ਸਕੂਲ ਜਲਾਲਾਬਾਦ ਵਿਖੇ ਗ੍ਰੀਨ ਪੋਲਿੰਗ ਬੂਥ ਸਥਾਪਿਤ ਕੀਤਾ ਗਿਆ ਹੈ। ਫਾਜ਼ਿਲਕਾ ਵਿਖੇ ਬੂਥ ਨੰਬਰ 116 ਤੇ 117 ਨਗਰ ਕੌਂਸਲ ਵਿਖੇ ਅਤੇ ਅਬੋਹਰ ਦੇ ਬੂਥ ਨੰਬਰ 76 ਤੇ 77 ਸਰਕਾਰੀ ਪ੍ਰਾਇਮਰੀ ਸਕੂਲ ਸੂਰਜ ਨਗਰੀ ਵਿਖੇ ਗ੍ਰੀਨ ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਇਸ ਤੋਂ ਬੱਲੂਆਣਾ ਦੇ ਬੂਥ ਨੰਬਰ 133 ਤੇ 134 ਦੇ ਸਰਕਾਰੀ ਸੀਨੀਅਰ ਸੈਕੈਂਡਰੀ ਸਕੂਲ ਧਰਮਪੁਰਾ ਵਿਖੇ ਵੀ ਗ੍ਰੀਨ ਪੋਲਿੰਗ ਬੂਥ ਸਥਾਪਿਤ ਕੀਤੇ ਗਏ ਹਨ। ਉਹਨਾਂ ਦੱਸਿਆ ਕਿ ਇਨ੍ਹਾਂ ਗ੍ਰੀਨ ਬੂਥਾਂ ਵਿਚ ਟੈਂਟ ਵੀ ਗ੍ਰੀਨ ਹੈ ਅਤੇ ਵੋਟਰਾਂ ਨੂੰ ਵੋਟ ਪਾਉਣ ਉਪਰੰਤ ਫ਼ਲਦਾਰ ਅਤੇ ਛਾਂਦਾਰ ਰੁੱਖਾਂ ਦੇ ਬੂਟੇ ਵੀ ਵੰਡੇ ਜਾ ਰਹੇ ਹਨ।ਉਹਨਾਂ ਦੱਸਿਆ ਕਿ ਇਹ ਬੂਥ ਬਣਾਉਣ ਦਾ ਮੁੱਖ ਮਕਸਦ ਲੋਕਾਂ ਨੂੰ ਵਾਤਾਵਰਣ ਪ੍ਰਤੀ ਸੁਚੇਤ ਕਰਨਾ ਅਤੇ ਗਲੋਬਲ ਵਾਰਮਿੰਗ ਜਿਹੇ ਗੰਭੀਰ ਮੁੱਦੇ ’ਤੇ ਲੋਕਾਂ ਨੂੰ ਸੁਨੇਹਾ ਦੇਣਾ ਹੈ।
PM ਮੋਦੀ ਨੇ ਸੁਭਾਸ਼ ਚੰਦਰ ਬੋਸ ਦੀ 128ਵੀਂ ਜਯੰਤੀ ‘ਤੇ ਕੀਤੀ ਭੇਟ ਸ਼ਰਧਾਂਜਲੀ
PM ਮੋਦੀ ਨੇ ਸੁਭਾਸ਼ ਚੰਦਰ ਬੋਸ ਦੀ 128ਵੀਂ ਜਯੰਤੀ 'ਤੇ ਕੀਤੀ ਭੇਟ ਸ਼ਰਧਾਂਜਲੀ ਗ੍ਰਹਿ ਮੰਤਰੀ ਅਮਿਤ ਸ਼ਾਹ ਨੇ ਵੀ ਕੀਤਾ...