ਫਾਜ਼ਿਲਕਾ ‘ਚ ਵੋਟਿੰਗ ਮਸ਼ੀਨਾਂ ਦੇ ਸਟ੍ਰਾਂਗ ਰੂਮ ਦੀ ਸੁਰੱਖਿਆ ‘ਚ ਤੈਨਾਤ ਸਬ-ਇੰਸਪੈਕਟਰ ਦੀ ਗੋਲੀ ਲੱਗਣ ਨਾਲ ਮੌਤ
ਚੰਡੀਗੜ੍ਹ,4 ਮਾਰਚ(ਵਿਸ਼ਵ ਵਾਰਤਾ)- ਫਾਜ਼ਿਲਕਾ ਦੇ ਸੀਨੀਅਰ ਸੈਕੰਡਰੀ ਸਕੂਲ ਵਿੱਚ ਈਵੀਐਮ ਮਸ਼ੀਨਾਂ ਲਈ ਬਣਾਏ ਗਏ ਸਟ੍ਰਾਂਗ ਰੂਮ ਦੀ ਸੁਰੱਖਿਆ ਵਿੱਚ ਤੈਨਾਤ ਪੁਲਿਸ ਕਰਮੀ ਦੀ ਗੋਲੀ ਲੱਗਣ ਨਾਲ ਮੌਤ ਹੋਣ ਦੀ ਖਬਰ ਸਾਹਮਣੇ ਆਈ ਹੈ। ਜਾਣਕਾਰੀ ਅਨੁਸਾਰ ਦੁਪਿਹਰ ਦੇ ਵਜੇ ਦੇ ਕਰੀਬ ਅਚਾਨਕ ਗੋਲੀ ਚੱਲਣ ਦੀ ਅਵਾਜ ਤੋਂ ਬਾਅਦ ਉੱਥੇ ਤੈਨਾਤ ਹੋਰ ਪੁਲਿਸ ਵਾਲਿਆਂ ਨੇ ਸਬ-ਇੰਸਪੈਕਟਰ ਨੂੰ ਜਖਮੀ ਹਾਲਾਤ ਵਿਚ ਹਸਪਤਾਲ ਪਹੁੰਚਾਇਆ। ਜਿੱਥੇ ਉਸਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਗਿਆ। ਪੁਲਿਸ ਵੱਲੋਂ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਅਜੇ ਤੱਕ ਇਹ ਪਤਾ ਨਹੀਂ ਲੱਗ ਸਕਿਆ ਹੈ ਕਿ ਇਹ ਖੁਦਕੁਸ਼ੀ ਸੀ ਜਾਂ ਹਾਦਸਾ।