ਫਾਜ਼ਿਲਕਾ ਪੁਲਿਸ ਵੱਲੋਂ ਭਗੌੜੇ ਵਿਅਕਤੀਆਂ ਖਿਲਾਫ ਕੀਤੀ ਜਾ ਰਹੀ ਕਰਵਾਈ ਤਹਿਤ ਇੱਕ ਭਗੌੜੇ ਨੂੰ ਕੀਤਾ ਕਾਬੂ
ਫਾਜ਼ਿਲਕਾ, 11 ਜੂਨ (ਵਿਸ਼ਵ ਵਾਰਤਾ):- ਡਾ.ਪ੍ਰਗਿਆ ਜੈਨ ਐਸ.ਐਸ.ਪੀ ਫਾਜ਼ਿਲਕਾ ਦੀ ਅਗਵਾਈ ਹੇਠ ਫਾਜ਼ਿਲਕਾ ਪੁਲਿਸ ਵੱਲੋਂ ਮਾੜੇ ਅਨਸਰਾਂ ਅਤੇ ਅਦਾਲਤ ਤੋਂ ਭਗੌੜੇ ਵਿਅਕਤੀਆਂ ਖਿਲਾਫ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਅਤੇ ਜਿਲ੍ਹਾ ਵਿੱਚ ਅਮਨ ਕਾਨੂੰਨ ਦੀ ਵਿਵਸਥਾ ਨੂੰ ਬਰਕਰਾਰ ਰੱਖਣ ਲਈ ਸਖ਼ਤ ਚੌਕਸੀ ਰੱਖੀ ਜਾ ਰਹੀ ਹੈ, ਤਾਂ ਕਿ ਕੋਈ ਵੀ ਸ਼ਰਾਰਤੀ ਅਨਸਰ ਕਿਸੇ ਅਣਸੁਖਾਵੀਂ ਘਟਨਾ ਨੂੰ ਅੰਜਾਮ ਨਾ ਦੇ ਸਕੇ ਅਤੇ ਆਮ ਲੋਕਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ। ਫਾਜ਼ਿਲਕਾ ਪੁਲਿਸ ਦੇ ਪੀ.ਓ ਸਟਾਫ ਵੱਲੋਂ ਮੁੱਕਦਮਾ ਨੰਬਰ 319 ਮਿਤੀ 18-12-2022 ਜੁਰਮ 379, 411 IPC ਥਾਣਾ ਸਿਟੀ 1 ਅਬੋਹਰ ਵਿੱਚ ਮਿਤੀ 09-05-2024 ਤੋਂ ਭਗੌੜੇ ਚੱਲ ਰਹੇ ਰੌਸ਼ਨ ਸਿੰਘ ਪੁੱਤਰ ਖੰਡਾ ਸਿੰਘ ਵਾਸੀ ਪਰਭਾਤ ਸਿੰਘ ਵਾਲਾ, ਥਾਣਾ ਸਦਰ ਜਲਾਲਾਬਾਦ ਨੂੰ ਕਾਬੂ ਕਰਨ ਵਿੱਚ ਕਾਮਯਾਬੀ ਹਾਸਲ ਕੀਤੀ ਹੈ।