ਫਾਜ਼ਿਲਕਾ ਪੁਲਿਸ ਵੱਲੋਂ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਖਿਲਾਫ ਚਲਾਈ ਮੁਹਿੰਮ ਤਹਿਤ ਚੋਰੀ ਦੀਆਂ ਦੋ ਵੱਖ ਵੱਖ ਵਾਰਦਾਤਾਂ ਟ੍ਰੇਸ ਕਰਦੇ ਹੋਏ 05 ਦੋਸ਼ੀ ਕਾਬੂ ਕਰਕੇ ਚੋਰੀਸ਼ੁਦਾ ਸਮਾਨ ਕੀਤਾ ਬ੍ਰਾਮਦ
ਫਾਜ਼ਿਲਕਾ, 19 ਅਪਰੈਲ (ਵਿਸ਼ਵ ਵਾਰਤਾ):- ਡਾ.ਪ੍ਰਗਿਆ ਜੈਨ ਐਸ.ਐਸ.ਪੀ ਫਾਜ਼ਿਲਕਾ ਦੀ ਨਿਗਰਾਨੀ ਹੇਠ ਫਾਜ਼ਿਲਕਾ ਪੁਲਿਸ ਵੱਲੋਂ ਚੋਰੀ ਅਤੇ ਲੁੱਟਾਂ ਖੋਹਾਂ ਕਰਨ ਵਾਲੇ ਅਨਸਰਾਂ ਖਿਲਾਫ਼ ਸਖ਼ਤ ਕਾਰਵਾਈ ਕੀਤੀ ਜਾ ਰਹੀ ਹੈ। ਜਿਸਦੇ ਤਹਿਤ ਐਸ.ਆਈ ਮਨਿੰਦਰ ਸਿੰਘ ਮੁੱਖ ਅਫਸਰ ਥਾਣਾ ਸਿਟੀ 2 ਅਬੋਹਰ ਦੀ ਅਗਵਾਈ ਹੇਠ ਮਿਤੀ 15 ਅਤੇ 16-4- 2024 ਦੀ ਰਾਤ ਨੂੰ ਨਵੀਂ ਆਬਾਦੀ ਗਲੀ ਨੰਬਰ 14 ਵਿਖੇ ਹੋਈ ਚੋਰੀ ਨੂੰ ਟਰੇਸ ਕਰਦੇ ਹੋਏ ਦੋ ਦੋਸ਼ੀਆਂ ਅਮਿਤ ਕੁਮਾਰ ਉਰਫ ਗੰਜੂ ਅਤੇ ਰੋਹਿਤ ਕੁਮਾਰ ਉਰਫ ਪਾਗਾ ਵਾਸੀ ਰਜੀਵ ਨਗਰ ਅਬੋਹਰ ਨੂੰ ਕਾਬੂ ਕੀਤਾ ਗਿਆ ਹੈ। ਜਿਨਾਂ ਪਾਸੋਂ ਚੋਰੀ ਹੋਇਆ ਸਮਾਨ ਪਾਣੀ ਵਾਲੀ ਮੋਟਰ, ਹੈਮਰ ਅਤੇ ਡਰਿਲ ਮਸ਼ੀਨਾਂ ਬਰਾਮਦ ਕੀਤੀਆਂ ਹਨ। ਇਹਨਾਂ ਚੋਰਾਂ ਦੇ ਖ਼ਿਲਾਫ਼ ਮੁਕੱਦਮਾ ਨੰਬਰ 44 ਮਿਤੀ 18-04+24 ਜੁਰਮ 457, 380,34 ਆਈ ਪੀ ਸੀ ਥਾਣਾ ਸਿਟੀ 2 ਅਬੋਹਰ ਵਿਖੇ ਦਰਜ ਰਜਿਸਟਰ ਕੀਤਾ ਗਿਆ ਹੈ। ਇਸੇ ਤਰਾਂ ਇੰਸਪੈਕਟਰ ਬਲਜਿੰਦਰ ਸਿੰਘ ਮੁੱਖ ਅਫ਼ਸਰ ਥਾਣਾ ਖੂਈਖੇੜਾ ਦੀ ਅਗਵਾਈ ਹੇਠ ਮੁੱਕਦਮਾ ਨੰਬਰ 04 ਮਿਤੀ 11-1-2024 ਜੁਰਮ 457,380 ਆਈ ਪੀ ਸੀ ਥਾਣਾ ਖੂਈਖੇੜਾ ਵਿੱਚ ਨਾਮਜ਼ਦ ਤਿੰਨ ਦੋਸ਼ੀ ਸੁਖਜਿੰਦਰ ਸਿੰਘ ਪੁੱਤਰ ਛਿੰਦਰ ਸਿੰਘ, ਸੁਰਜੀਤ ਸਿੰਘ ਪੁੱਤਰ ਛਿੰਦਰ ਸਿੰਘ ਅਤੇ ਗੁਰਪ੍ਰੀਤ ਸਿੰਘ ਪੁੱਤਰ ਸ਼ਾਮ ਸਿੰਘ ਵਾਸੀ ਢਾਣੀ ਕਾਹਨਾ ਰਾਮ ਨੂੰ ਕਾਬੂ ਕਰਕੇ ਉਹਨਾਂ ਪਾਸੋਂ ਇੱਕ ਡੀ ਜੇ ਮਿਕਸਰ ਅਤੇ ਇੱਕ ਮੋਟਰ ਸਾਈਕਲ ਬ੍ਰਾਮਦ ਕੀਤਾ ਗਿਆ ਹੈ। ਉਕਤ ਦੋਸ਼ੀਆਂ ਦੇ ਬੈਕਵਰਡ ਅਤੇ ਫਾਰਵਰਡ ਲਿੰਕ ਬਾਰੇ ਪਤਾ ਲਗਾਇਆ ਜਾ ਰਿਹਾ ਹੈ। ਆਉਣ ਵਾਲੇ ਸਮੇਂ ਵਿੱਚ ਦੋਸ਼ੀਆਂ ਪਾਸੋਂ ਹੋਰ ਵੀ ਰਿਕਵਰੀ ਅਤੇ ਚੋਰੀ ਦੇ ਕੇਸ ਟ੍ਰੇਸ ਹੋਣ ਦੀ ਸੰਭਾਵਨਾ ਹੈ।