“ਫਲਾਇੰਗ ਸਿੱਖ” ਮਿਲਖਾ ਸਿੰਘ ਨੂੰ ਵੀ ਹੋਇਆ ਕੋਰੋਨਾ
ਚੰਡੀਗੜ੍ਹ,20 ਮਈ(ਵਿਸ਼ਵ ਵਾਰਤਾ) ਵਿਸ਼ਵ ਪ੍ਰਸਿੱਧ ਦੌੜਾਕ ਮਿਲਖਾ ਸਿੰਘ, ਜਿਨ੍ਹਾਂ ਨੂੰ ਕਿ ਉੱਡਣਾ ਸਿੱਖ ਕਿਹਾ ਜਾਂਦਾ ਹੈ ਵੀ ਕੋਰੋਨਾ ਦਾ ਸ਼ਿਕਾਰ ਹੋ ਗਏ ਹਨ। ਮਿਲਖਾ ਸਿੰਘ ਨੇ ਪਿਛਲੇ ਸਾਲ ਆਪਣਾ 91 ਵਾਂ ਜਨਮਦਿਨ ਮਨਾਇਆ ਸੀ,ਦੇਰ ਰਾਤ ਉਹਨਾਂ ਨੂੰ 101 ਡਿਗਰੀ ਦਾ ਬੁਖਾਰ ਸੀ। ਉਹਨਾਂ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਈ ਹੈ। ਉਹ ਇਸ ਵੇਲੇ ਘਰ ਵਿਚ ਹੀ ਇਕਾਂਤਵਾਸ ਵਿੱਚ ਹਨ। ਮਿਲਖਾ ਸਿੰਘ ਦੇ ਨਾਲ, ਉਸ ਦੇ ਪੂਰੇ ਪਰਿਵਾਰ ਦਾ ਵੀ ਕੋਵਿਡ ਟੈਸਟ ਕਰਵਾਇਆ ਗਿਆ। ਜਿਸ ਵਿਚ ਉਸਦੇ ਦੋ ਨੌਕਰ ਵੀ ਸੰਕਰਮਿਤ ਪਾਏ ਗਏ ਹਨ। ਉਨ੍ਹਾਂ ਦੀ ਪਤਨੀ ਨਿਰਮਲਾ ਮਿਲਖਾ ਸਿੰਘ, ਨੂੰਹ ਕੁਦਰਤ ਅਤੇ ਪੋਤੇ ਹਰਜੇ ਮਿਲਖਾ ਸਿੰਘ ਦੀ ਰਿਪੋਰਟ ਨੈਗੇਟਿਵ ਆਈ ਹੈ।