ਫਰੀਦਕੋਟ 10 ਅਪ੍ਰੈਲ ( ਵਿਸ਼ਵ ਵਾਰਤਾ)- ਫਰੀਦਕੋਟ ਨਾਲ ਸਬੰਧਤ ਦੋ ਕਰੋਨਾ ਮਰੀਜ਼ਾਂ ਦੇ ਕੰਟੈਕਟ ਵਿਚ ਆਉਣ ਵਾਲੇ ਲੋਕਾਂ ਦੇ ਕੁੱਲ 52 ਸੈਂਪਲ ਜਾਂਚ ਲਈ ਅੰਮ੍ਰਿਤਸਰ ਵਿਖੇ ਭੇਜੇ ਗਏ ਸਨ ,ਜਿਨ੍ਹਾਂ ਵਿੱਚੋਂ 45 ਸੈਂਪਲਾਂ ਦਾ ਨਤੀਜਾ ਆ ਚੁੱਕਾ ਹੈ ਅਤੇ ਇਹ ਸਾਰੇ ਹੀ ਸੈਂਪਲ ਨੈਗੇਟਿਵ ਪਾਏ ਗਏ ਹਨ ।ਇਹ ਜਾਣਕਾਰੀ ਸਿਵਲ ਸਰਜਨ ਡਾ ਰਜਿੰਦਰ ਕੁਮਾਰ ਨੇ ਦਿੱਤੀ ।ਉਨ੍ਹਾਂ ਦੱਸਿਆ ਕਿ 7 ਸੈਂਪਲਾਂ ਦਾ ਨਤੀਜਾ ਆਉਣਾ ਅਜੇ ਬਾਕੀ ਹੈ ।ਉਨ੍ਹਾਂ ਦੱਸਿਆ ਕਿ ਕਰੋਨਾ ਪਾਜਟਿਵ ਮਰੀਜ਼ ਬਿਕਰਮਜੀਤ ਦੀ ਪਤਨੀ ਅਤੇ ਲੜਕੀ ਦਾ ਟੈਸਟ ਵੀ ਨੈਗਟਿਵ ਹੀ ਆਇਆ ਹੈ ਅਤੇ ਇਸੇ ਤਰ੍ਹਾਂ ਕਰੋਨਾ ਪਾਜਟਿਵ ਆਨੰਦ ਗੋਇਲ ਦੀ ਮਾਤਾ ਦਾ ਟੈਸਟ ਵੀ ਨੈਗਟਿਵ ਆਇਆ ਹੈ।
Accident: 50 ਮੀਟਰ ਡੂੰਘੀ ਖੱਡ ‘ਚ ਡਿੱਗਿਆ ਟਰੱਕ
Accident: 50 ਮੀਟਰ ਡੂੰਘੀ ਖੱਡ 'ਚ ਡਿੱਗਿਆ ਟਰੱਕ 10 ਦੀ ਮੌਤ, ਕਈ ਜ਼ਖਮੀ ਨਵੀ ਦਿੱਲੀ, 22 ਜਨਵਰੀ : ਕਰਨਾਟਕ...