ਫਰੀਦਕੋਟ ਤੋਂ ਸਰਬਜੀਤ ਸਿੰਘ ਖਾਲਸਾ1 ਲੱਖ 55 ਹਜ਼ਾਰ ਵੋਟਾਂ ਨਾਲ ਅੱਗੇ
ਚੰਡੀਗੜ੍ਹ, 4ਜੂਨ(ਵਿਸ਼ਵ ਵਾਰਤਾ)- ਫਰੀਦਕੋਟ ਤੋਂ ਆਜ਼ਾਦ ਉਮੀਦਵਾਰ ਸਰਬਜੀਤ ਸਿੰਘ ਖਾਲਸਾ 1 ਲੱਖ 55 ਹਜ਼ਾਰ ਵੋਟਾਂ ਨਾਲ ਅੱਗੇ ਚਲ ਰਹੇ ਹਨ। ਵਿਰੋਧੀ ਉਮੀਦਵਾਰ ਤੋਂ ਉਹਨਾਂ ਵੱਡੀ ਲੀਡ ਬਣਾਈ ਹੋਈ ਹੈ ਜਿਸ ਕਾਰਨ ਉਨਾਂ ਦੀ ਜਿੱਤ ਲਗਭਗ ਤਹਿ ਮੰਨੀ ਜਾ ਰਹੀ ਹੈ। ਆਮ ਆਦਮੀ ਪਾਰਟੀ ਦੇ ਉਮੀਦਵਾਰ ਕਰਮਜੀਤ ਅਨਮੋਲ ਸਰਬਜੀਤ ਤੋਂ ਲਗਭਗ 50 ਹਜ਼ਾਰ ਵੋਟਾਂ ਪਿੱਛੇ ਚਲ ਰਹੇ ਹਨ। ਇਸ ਸੀਟ ਦੇ ਤੀਸਰੇ ਨੰਬਰ ‘ਤੇ ਕਾਂਗਰਸ ਦੇ ਉਮੀਦਵਾਰ ਅਤੇ ਚੌਥੇ ਨੰਬਰ ‘ਤੇ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਚੱਲ ਰਹੇ ਹਨ। ਗਿਣਤੀ ਦੀ ਸ਼ੁਰੂਆਤ ਤੋਂ ਹੀ ਸਰਬਜੀਤ ਸਿੰਘ ਨੇ ਵੱਡੀ ਲੀਡ ਬਣਾਈ ਹੋਈ ਹੈ ਜਿਸ ਕਾਰਨ ਉਹਨਾਂ ਦੀ ਜਿੱਤ ਦਾ ਹੁਣ ਸਿਰਫ ਐਲਾਨ ਹੋਣਾ ਬਾਕੀ ਹੈ।