ਫਰੀਦਕੋਟ ਜੇਲ੍ਹ ਵਿੱਚੋਂ ਕੈਦੀ ਵੱਲੋਂ ਬੈਰਕ ਦੀ ਵੀਡੀਓ ਬਣਾਇੰਟਰਨੈੱਟ ‘ਤੇ ਪਾਉਣ ਦੇ ਮਾਮਲੇ ਵਿੱਚ ਜੇਲ੍ਹ ਸੁਪਰਡੈਂਟ ਸਸਪੈਂਡ
ਤੁਸੀਂ ਵੀ ਦੇਖੋ ਕਿਹੜੀ ਵੀਡੀਓ ਬਣਾਈ ਸੀ ਕੈਦੀ ਨੇ
ਚੰਡੀਗੜ੍ਹ,26ਮਈ(ਵਿਸ਼ਵ ਵਾਰਤਾ)- ਫਰੀਦਕੋਟ ਦੀ ਕੇਂਦਰੀ ਜੇਲ੍ਹ ਵਿੱਚੋਂ ਕੈਦੀ ਵੱਲੋਂ ਇੰਟਰਨੈੱਟ ਤੇ ਪਾਈ ਗਈ ਜੇਲ੍ਹ ਦੇ ਅੰਦਰ ਦੀ ਵੀਡੀਓ ਦੇ ਮਾਮਲੇ ਵਿੱਚ ਵੱਡੀ ਕਾਰਵਾਈ ਹੋਈ ਹੈ। ਇਸ ਮਾਮਲੇ ਦਾ ਸਖਤ ਨੋਟਿਸ ਲੈਂਦੇ ਹੋਏ ਫਰੀਦਕੋਟ ਜੇਲ੍ਹ ਦੇ ਸੁਪਰਡੈਂਟ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਜਾਣਕਾਰੀ ਅਨੁਸਾਰ ਜੇਲ੍ਹ ਵਿੱਚ ਬੰਦ ਕੈਦੀ ਨੇ ਬੈਰਕ ਦੀ ਵੀਡੀਓ ਬਣਾ ਕੇ ਆਪਣੇ ਦੋਸਤਾਂ ਨੂੰ ਭੇਜੀ ਸੀ ਜਿਸ ਤੋਂ ਬਾਅਦ ਡਿਊਟੀ ਵਿੱਚ ਢਿੱਲ ਵਰਤਣ ਦੇ ਦੋਸ਼ਾਂ ਅਧੀਨ ਸੁਪਰਡੈਂਟ ਖਿਲਾਫ ਇਹ ਕਾਰਵਾਈ ਹੋਈ ਹੈ।