ਫਰਸ਼ ਤੇ ਸਮਾਨ ਉਤਾਰਨ ਨੂੰ ਲੈ ਕੇ ਆਪਸ ਵਿੱਚ ਉਲਝੇ ਦੋ ਆੜਤੀ,ਚੱਲੀਆਂ ਗੋਲੀਆਂ, ਇੱਕ ਗੰਭੀਰ ਜਖਮੀ
ਚੰਡੀਗੜ੍ਹ,26 ਅਕਤੂਬਰ(ਵਿਸ਼ਵ ਵਾਰਤਾ)-ਬਰਨਾਲਾ ਦੇ ਪਿੰਡ ਅਮਰ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੀ ਅਨਾਜ ਮੰਡੀ ਵਿੱਚ ਫਰਸ਼ ਤੇ ਸਮਾਨ ਉਤਾਰਨ ਨੂੰ ਲੈ ਕੇ ਦੋ ਆੜਤੀਆਂ ਵਿਚਕਾਰ ਹੋਏ ਝਗੜੇ ਦੌਰਾਨ ਗੋਲੀਆਂ ਚੱਲਣ ਦੀ ਖਬਰ ਹੈ। ਖਬਰ ਅਨੁਸਾਰ ਇੱਕ ਆੜਤੀ ਨੇ ਦੂਜੇ ਤੇ ਤਕਰੀਬਨ ਤਿੰਨ ਫਾਇਰ ਕੀਤੇ ਹਨ। ਜਿਸ ਤੋਂ ਬਾਅਦ ਜਖਮੀ ਨੂੰ ਜ਼ਿਲ੍ਹਾ ਸਿਵਲ ਹਸਪਤਾਲ ਬਰਨਾਲਾ ਵਿਖੇ ਭਰਤੀ ਕਰਵਾਇਆ ਗਿਆ ਹੈ। ਇਸ ਦੇ ਨਾਲ ਹੀ ਦੋਸ਼ੀ ਨੂੰ ਪੁਲਿਸ ਨੇ ਫੜ ਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।