ਜ਼ਿਲ੍ਹੇ ਵਿੱਚ ਧਾਰਾ 144 ਲਾਗੂ ਨਹੀਂ – ਡੀਸੀ ਫਤਿਹਗੜ੍ਹ ਸਾਹਿਬ
ਐਸਐਸਪੀ ਨੇ ਕੀਤੀ ਸੀ ਸਿਫਾਰਸ਼
ਚੰਡੀਗਰ੍ਹ,30 ਅਪ੍ਰੈਲ(ਵਿਸ਼ਵ ਵਾਰਤਾ)- ਪਟਿਆਲਾ ਵਿੱਚ ਹੋਈਆਂ ਹਿੰਸਕ ਘਟਨਾਵਾਂ ਤੋਂ ਬਾਅਦ ਫਤਿਹਗੜ੍ਹ ਸਾਹਿਬ ਦੇ ਐਸਐਸਪੀ ਵੱਲੋਂ ਡੀਸੀ ਫਤਿਹਗੜ੍ਹ ਸਾਹਿਬ ਨੂੰ ਜ਼ਿਲ੍ਹੇ ਵਿੱਚ ਧਾਰਾ 144 ਲਗਾਉਣ ਦੀ ਅਪੀਲ ਕੀਤੀ ਸੀ। ਜਿਸ ਨੂੰ ਡੀਸੀ ਨੇ ਰੱਦ ਕਰ ਦਿੱਤਾ ਹੈ। ਇਸ ਸੰਬੰਧੀ ਪੱਤਰ ਜਾਰੀ ਕਰਦਿਆਂ ਜ਼ਿਲ੍ਹਾ ਮੈਜ਼ਿਸਟਰੇਟ ਫਤਿਹਗੜ੍ਹ ਸਾਹਿਬ ਨੇ ਸਾਫ ਕੀਤਾ ਬਹੈ ਕਿ ਜ਼ਿਲ੍ਹੇ ਵਿੱਚ ਦਫਾ 144 ਨਹੀਂ ਲਗਾਈ ਗਈ ਹੈ।