ਪੱਬ ਵਿੱਚ ਚੱਲ ਰਹੀ ਸੀ ਪਾਰਟੀ ; ਪੁਲਿਸ ਨੇ ਮਾਰਿਆ ਛਾਪਾ- 40 ਔਰਤਾਂ ਸਮੇਤ 140 ਗ੍ਰਿਫਤਾਰ
ਤੇਲੰਗਾਨਾ, 21ਅਕਤੂਬਰ(ਵਿਸ਼ਵ ਵਾਰਤਾ) : ਹੈਦਰਾਬਾਦ ਦੇ ਇੱਕ ਪੱਬ ‘ਤੇ ਪੁਲਿਸ ਨੇ ਛਾਪੇਮਾਰੀ ਦੌਰਾਨ 140 ਲੋਕਾਂ ਨੂੰ ਹਿਰਾਸਤ ਵਿੱਚ ਲਿਆ। ਬੰਜਾਰਾ ਹਿਲਜ਼ ਸਥਿਤ ਇਸ ਪੱਬ ਤੋਂ ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਵਿੱਚ 40 ਔਰਤਾਂ ਵੀ ਸ਼ਾਮਲ ਹਨ। ਦੱਸਿਆ ਜਾ ਰਿਹਾ ਹੈ ਕਿ ਗ੍ਰਿਫਤਾਰ ਕੀਤੇ ਗਏ ਵਿਅਕਤੀ ਗੈਰ-ਕਾਨੂੰਨੀ ਗਤੀਵਿਧੀਆਂ ‘ਚ ਸ਼ਾਮਲ ਸਨ। ਦੱਸਿਆ ਜਾ ਰਿਹਾ ਹੈ ਕਿ ਖੁਫੀਆ ਸੂਚਨਾ ਮਿਲਣ ਤੋਂ ਬਾਅਦ ਪੁਲਸ ਨੇ ਐਤਵਾਰ ਨੂੰ TOS ਪੱਬ ‘ਤੇ ਛਾਪਾ ਮਾਰਿਆ ਸੀ। ਇਸ ਤੋਂ ਬਾਅਦ ਪੱਬ ਨੂੰ ਸੀਲ ਕਰ ਦਿੱਤਾ ਗਿਆ। 20 ਲੋਕਾਂ ਖਿਲਾਫ ਮਾਮਲਾ ਦਰਜ ਕੀਤਾ ਗਿਆ ਹੈ, ਜਿਨ੍ਹਾਂ ‘ਚੋਂ ਅੱਧੀਆਂ ਔਰਤਾਂ ਹਨ।
ਪੁਲੀਸ ਨੇ ਦੱਸਿਆ ਕਿ ਮੁਲਜ਼ਮਾਂ ਖ਼ਿਲਾਫ਼ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਗਿਆ ਹੈ। ਜਿਨ੍ਹਾਂ ਖ਼ਿਲਾਫ਼ ਕੇਸ ਦਰਜ ਕੀਤੇ ਗਏ ਹਨ, ਉਨ੍ਹਾਂ ਵਿੱਚ ਪੱਬ ਮਾਲਕ ਅਤੇ ਡੀਜੇ ਸੰਚਾਲਕ ਵੀ ਸ਼ਾਮਲ ਹਨ। ਇਕ ਰਿਪੋਰਟ ਮੁਤਾਬਕ ਇਹ ਛਾਪੇਮਾਰੀ ਮੁੱਖ ਤੌਰ ‘ਤੇ ਪੱਬ ‘ਚ ਅਸ਼ਲੀਲ ਡਾਂਸ ਦੀਆਂ ਸ਼ਿਕਾਇਤਾਂ ਕਾਰਨ ਹੋਈ ਹੈ।
ਸ਼ਿਕਾਇਤ ਇਹ ਸੀ ਕਿ ਪੱਬ ਮਾਲਕਾਂ ਨੇ ਅਸ਼ਲੀਲ ਡਾਂਸ ਰਾਹੀਂ ਮਰਦਾਂ ਨੂੰ ਲੁਭਾਉਣ ਅਤੇ ਪੱਬ ਦਾ ਮੁਨਾਫ਼ਾ ਵਧਾਉਣ ਲਈ ਵੱਖ-ਵੱਖ ਰਾਜਾਂ ਦੀਆਂ ਔਰਤਾਂ ਨੂੰ ਨੌਕਰੀ ‘ਤੇ ਰੱਖਿਆ ਸੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਹੈ ਕਿ ਪੁਲਿਸ ਕਾਰਵਾਈ ਤੋਂ ਪਹਿਲਾਂ ਪਬ ਨੂੰ ਗੈਰ ਕਾਨੂੰਨੀ ਗਤੀਵਿਧੀਆਂ ਲਈ ਨਿਗਰਾਨੀ ਹੇਠ ਰੱਖਿਆ ਗਿਆ ਸੀ।
ਏਐਨਆਈ ਨੇ ਸਹਾਇਕ ਪੁਲਿਸ ਕਮਿਸ਼ਨਰ (ਏਸੀਪੀ) ਵੈਂਕਟ ਰਮਨਾ ਦੇ ਹਵਾਲੇ ਨਾਲ ਕਿਹਾ ਕਿ ਅਸੀਂ ਬੀਤੀ ਰਾਤ ਰੋਡ ਨੰਬਰ ਤਿੰਨ ‘ਤੇ ਛਾਪੇਮਾਰੀ ਕੀਤੀ ਅਤੇ ਪੱਬ ਵਿੱਚ ਗੈਰ ਕਾਨੂੰਨੀ ਗਤੀਵਿਧੀਆਂ ਵਿੱਚ ਸ਼ਾਮਲ ਹੋਣ ਲਈ 100 ਪੁਰਸ਼ਾਂ ਅਤੇ 40 ਔਰਤਾਂ ਨੂੰ ਹਿਰਾਸਤ ਵਿੱਚ ਲਿਆ। ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕੀਤਾ ਗਿਆ ਹੈ। ਬੁੱਕ ਕੀਤੇ ਗਏ ਲੋਕਾਂ ਵਿੱਚ ਪੱਬ ਮਾਲਕ, ਬਾਰਡ, ਡੀਜੇ ਆਪਰੇਟਰ ਅਤੇ ਹੋਰ ਸ਼ਾਮਲ ਹਨ