ਪੱਦੀ ਸੂਰਾ ਸਿੰਘ ਸਕੂਲ ਦੇ ਪ੍ਰਬੰਧਕਾਂ ਵੱਲੋਂ 11 ਪਿੰਡਾਂ ਵਿੱਚ ਕਿਤਾਬਾਂ ਦੇ ਲੰਗਰ ਲਾਏ ਗਏ
ਹੁਸ਼ਿਆਰਪੁਰ , 9 ਜੁਲਾਈ (ਵਿਸ਼ਵ ਵਾਰਤਾ) ਸਿੱਖਿਆ ਵਿਭਾਗ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਵਿਦਿਆਰਥੀਆਂ ਵਿੱਚ ਪੁਸਤਕਾਂ ਪੜ੍ਹਨ ਦੀ ਲਗਨ ਪੈਦਾ ਕਰਨ ਦੇ ਉਦੇਸ਼ ਨਾਲ ਖੇਤਰ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਪੱਦੀ ਸੂਰਾ ਸਿੰਘ ਦੇ ਪ੍ਰਬੰਧਕਾਂ ਵੱਲੋਂ ਇਲਾਕੇ ਦੇ 11 ਪਿੰਡਾਂ ਵਿੱਚ ਵਿਦਿਆਰਥੀਆਂ ਲਈ ਪੁਸਤਕਾਂ ਦੇ ਲੰਗਰ ਲਾਏ ਗਏ ਜਿੱਥੇ ਪੁੱਜੇ ਵਿਦਿਆਰਥੀਆਂ ਨੂੰ ਕੁੱਲ 716 ਪੁਸਤਕਾਂ ਦੇ ਸੈੱਟ ਭੇਟ ਕੀਤੇ ਗਏ। ਕਿਤਾਬਾਂ ਦੇ ਇਨ੍ਹਾਂ ਲੰਗਰਾਂ ਪ੍ਰਤੀ ਵਿਦਿਆਰਥੀਆਂ ਦੇ ਨਾਲ ਨਾਲ ਪਿੰਡਾਂ ਦੇ ਆਮ ਵਸਨੀਕਾਂ ਨੇ ਵੀ ਦਿਲਚਸਪੀ ਦਿਖਾਈ। ਇਸ ਬਾਰੇ ਗੱਲ ਕਰਦਿਆਂ ਸਕੂਲ ਦੇ ਵਾਈਸ
ਪਿ੍ਰੰਸੀਪਲ ਹਰਬਿਲਾਸ ਬੰਗਾ ਨੇ ਦੱਸਿਆ ਕਿ ਅੱਜ ਖੇਤਰ ਦੇ ਪਿੰਡਾਂ ਪੱਦੀ ਸੂਰਾ ਸਿੰਘ, ਸੈਲਾ ਖੁਰਦ, ਪਦਰਾਣਾ,ਬਡੇਸਰੋਂ, ਸਤਨੌਰ, ਖੁਸ਼ੀ ਪੱਦੀ,ਡਾਨਸੀਵਾਲ,ਦਦਿਆਲ,ਕਿੱਤਣਾ,ਜੱ
ਕਿਤਾਬਾਂ ਭੇਟ ਕੀਤੀਆਂ ਗਈਆਂ। ਉਨ੍ਹਾਂ ਕਿਹਾ ਕਿ ਸਿੱਖਿਆ ਵਿਭਾਗ ਦੇ ਇਸ ਉਪਰਾਲੇ ਨਾਲ ਵਿਦਿਆਰਥੀਆਂ ਵਿੱਚ
ਆਪਣੇ ਸਿਲੇਬਸ ਤੋਂ ਇਲਾਵਾ ਆਮ ਪੁਸਤਕਾਂ ਪੜ੍ਹਨ ਦੀ ਰੁਚੀ ਵਧੇਗੀ। ਇਸ ਮੌਕੇ ਸਕੂਲ ਦੇ ਸਮੂਹ ਸਟਾਫ ਨੇ ਕਿਤਾਬਾਂ ਦੇ ਲੰਗਰ ਦੇ ਸਮੁੱਚੇ ਪ੍ਰਬੰਧ ਨੇਪਰੇ ਚੜ੍ਹਾਏ।