ਸੁਹਰੇ ਸਾਹਿਬ ਦਾ ਦੇਹਾਂਤ
ਮਾਨਸਾ 26 ਸਤੰਬਰ (ਵਿਸ਼ਵ ਵਾਰਤਾ )-ਪੱਤਰਕਾਰ ਅਤੇ ਪੰਜਾਬੀ ਟ੍ਰਿਬਿਊਨ ਦੇ ਜ਼ਿਲ੍ਹਾ ਕੋਆਰਡੀਨੇਟਰ ਜੋਗਿੰਦਰ ਸਿੰਘ ਮਾਨ ਦੇ ਸੁਹਰੇ ਸਾਹਿਬ ਸੁਖਦੇਵ ਸਿੰਘ (68) ਦਾ ਦੇਹਾਂਤ ਹੋ ਗਿਆ ਹੈ। ਉਹ ਹੱਡਭੰਨਵੀਂ ਮਿਹਨਤ ਕਰਨ ਵਾਲੇ ਉਦਮੀ ਕਿਸਾਨਾਂ ਚੋਂ ਸਨ ਅਤੇ ਹਮੇਸ਼ਾ ਲੋਕ ਕਾਰਜਾਂ ਲਈ ਹੀ ਰੁੱਝੇ ਰਹਿੰਦੇ ਸਨ। ਕੁਝ ਸਮਾਂ ਬਿਮਾਰ ਰਹਿਣ ਤੋਂ ਬਾਅਦ ਉਹ ਆਪਣੇ ਪਿੱਛੇ ਸੁਪਤਨੀ ਤੋਂ ਇਲਾਵਾ ਇੱਕ ਪੁੱਤ, ਧੀ ਅਤੇ ਪੋਤੇ- ਪੋਤੀ ਅਤੇ ਦੋਹਤਾ- ਦੋਹਤੀ ਸਮੇਤ ਆਪਣੇ ਭੈਣ – ਭਰਾਵਾਂ ਦੇ ਪਰਿਵਾਰਾਂ ਦਾ ਵੱਡਾ ਭਰਿਆ ਬਗ਼ੀਚਾ ਛੱਡ ਗਏ ਹਨ।
ਉਨ੍ਹਾਂ ਨਮਿੱਤ ਅੰਤਿਮ ਅਰਦਾਸ ਪਿੰਡ ਮੀਆਂ ( ਨੇੜੇ ਜੋੜਕੀਆਂ) ਵਿਖੇ 28 ਸਤੰਬਰ, ਦਿਨ ਮੰਗਲਵਾਰ ਨੂੰ 12.30 ਵਜੇ ਹੋਵੇਗੀ।