ਮੋਹਾਲੀ, 26 ਅਕਤੂਬਰ (ਵਿਸ਼ਵ ਵਾਰਤਾ) – ਮੁਹਾਲੀ ਪੁਲਿਸ ਨੂੰ ਅੱਜ ਉਸ ਸਮੇਂ ਵੱਡੀ ਸਫਲਤਾ ਹਾਸਿਲ ਮਿਲੀ ਜਦੋਂ ਪੁਲਿਸ ਨੇ 22 ਅਤੇ 23 ਸਤੰਬਰ ਦੀ ਦਰਮਿਆਨੀ ਰਾਤ ਨੂੰ ਫੇਜ਼ 3 ਬੀ2 ਵਿਖੇ ਰਹਿੰਦੇ ਪੱਤਰਕਾਰ ਕੇ.ਜੇ. ਸਿੰਘ ਅਤੇ ਉਨ੍ਹਾਂ ਦੀ ਮਾਤਾ ਗੁਰਚਰਨ ਕੌਰ ਦੇ ਕਾਤਲ ਨੂੰ ਗ੍ਰਿਫਤਾਰ ਕਰ ਲਿਆ। ਇਸ ਸਬੰਧੀ ਭਰਵੀਂ ਪ੍ਰੈਸ ਕਾਨਫਰੰਸ ਦੌਰਾਨ ਜ਼ਿਲ੍ਹਾ ਪੁਲਿਸ ਮੁਖੀ ਸ੍ਰੀ ਕੁਲਦੀਪ ਸਿੰਘ ਚਾਹਲ ਨੇ ਦੱਸਿਆ ਕਿ ਦੋਸ਼ੀ ਪਾਸੋਂ ਮ੍ਰਿਤਕ ਕੇ.ਜੀ. ਸਿੰਘ ਦੀ ਫੋਰਡ ਆਈ ਕੋਨ ਕਾਰ ਨੰਬਰ ਪੀ ਬੀ 65 ਏ 0164 ਰੰਗ ਬੌਟਲ ਗਰੀਨ, ਉਸਦਾ ਅਤੇ ਉਸਦੀ ਮਾਤਾ ਦਾ ਮੋਬਾਇਲ ਫੋਨ, ਪਰਸ, ਏ.ਟੀ.ਐਮ. ਕਾਰਡ ਅਤੇ ਐਲ ਸੀ ਡੀ ਸਮੇਤ ਸੈਟ ਅਪ ਬਾਕਸ ਵੀ ਬਰਾਮਦ ਕਰ ਲਿਆ ਗਿਆ। ਇਸ ਮੌਕੇ ਐਸ.ਪੀ. ਇੰਨਵੈਸਟੀਗੇਸ਼ਨ ਸ੍ਰੀ ਹਰਵੀਰ ਸਿੰਘ ਅਟਵਾਲ ਸਮੇਤ ਪੁਲਿਸ ਦੇ ਹੋਰ ਅਧਿਕਾਰੀ ਵੀ ਮੌਜੂਦ ਸਨ।
ਜ਼ਿਲ੍ਹਾ ਪੁਲਿਸ ਮੁਖੀ ਨੇ ਦੱਸਿਆ ਕਿ ਪੁਲਿਸ ਨੂੰ ਅੱਜ ਸਵੇਰੇ ਇਤਲਾਹ ਮਿਲੀ ਕਿ ਇੱਕ ਬੋਟਲ ਗਰੀਨ ਫੋਰਡ ਆਈਕਾਨ ਕਾਰ ਸ਼ੱਕੀ ਹਲਾਤ ਵਿੱਚ ਮੋਹਾਲੀ ਏਰੀਆ ਵਿੱਚ ਘੁੰਮ ਰਹੀ ਹੈ, ਜਿਸ ਤੇ ਪੀ ਬੀ 65.ਏ 0164 ਨੰਬਰ ਲੱਗਿਆ ਹੋਇਆ ਹੈ ਅਤੇ ਇਸ ਕਾਰ ਨੂੰ ਕਾਬੂ ਕਰਨ ਲਈ ਸਾਰੀਆ ਪੀ.ਸੀ.ਆਰ ਪਾਰਟੀਆ ਨੂੰ ਇਹ ਕਾਰ ਰਾਊਡ ਅਪ ਕਰਨ ਦੀਆਂ ਹਦਾਇਤਾਂ ਦਿੱਤੀਆਂ ਗਈਆਂ ਜੋ ਕਿ ਅੱਜ ਪੀ.ਸੀ.ਆਰ ਪਾਰਟੀ ਨੰਬਰ 26 ਨੇ ਇਸ ਸੱਕੀ ਕਾਰ ਨੂੰ ਸਿਪਾਹੀ ਪਰਮਿੰਦਰ ਸਿੰਘ ਅਤੇ ਸਿਪਾਹੀ ਰਣਜੀਤ ਸਿੰਘ ਨੇ ਘੁੰਮਦੇ ਦੇਖਿਆ ਅਤੇ ਜਿਸਦੀ ਇਤਲਾਹ ਕੰਟਰੋਲ ਰੂਮ ਨੁੰ ਦਿੱਤੀ ਗਈ ਅਤੇ ਇਸ ਕਾਰ ਨੂੰ ਕਾਬੂ ਕਰਨ ਲਈ ਅਲਰਟ ਜਾਰੀ ਕੀਤਾ ਗਿਆ। ਇਸ ਕਾਰ ਨੂੰ ਪੀ ਸੀ ਆਰ ਪਾਰਟੀ ਨੰਬਰ 26 ਦੇ ਸਿਪਾਹੀ ਪਰਮਿੰਦਰ ਸਿੰਘ ਅਤੇ ਰਣਜੀਤ ਸਿੰਘ, ਏ.ਐਸ਼ ਆਈ ਅਜੇ ਪਾਠਕ ਇੰਚਾਰਜ ਪੀ ਸੀ ਆਰ ਦੀ ਮਦਦ ਨਾਲ ਸੁਹਾਣਾ ਤੋਂ ਹੋਮਲੈਂਡ ਫਲੈਂਟਾਂ ਦੇ ਸਾਹਮਣੇ ਏਅਰਪੋਰਟ ਰੋਡ ਤੇ ਪੀ ਬੀ 64ਏ-6474 ਮਾਰਕਾ ਫੋਰਡ ਆਈ ਕਾਨ ਨੂੰ ਰੋਕਿਆ ਅਤੇ ਸ਼ੱਕ ਦੀ ਵਜਹ ਤੇ ਕਾਰ ਨੂੰ ਚਲਾਉਣ ਵਾਲੇ ਗੋਰਵ ਕੁਮਾਰ ਪੁਤਰ ਜਸਵੀਰ ਸਿੰਘ ਨੂੰ ਰੋਕ ਕੇ ਪੁਛ ਗਿੱਛ ਕਰਨੀ ਸ਼ੁਰੂ ਕੀਤੀ ਗਈ। ਜੋ ਗੱਡੀ ਚੈਕ ਕਰਨ ਤੇ ਸਰਵਿਸ ਸਲਿਪ ਕੇ.ਜੇ ਸਿੰਘ ਦੇ ਨਾਮ ਦੀ ਗੱਡੀ ਵਿੱਚੋ ਬ੍ਰਾਮਦ ਹੋਈ, ਗੱਡੀ ਦਾ ਇੰਜਣ ਨੰਬਰ ਅਤੇ ਚਾਸੀ ਨੰਬਰ ਜੋ ਪਹਿਲਾ ਹੀ ਪੁਲਿਸ ਪਾਸ ਸੀ, ਨਾਲ ਮੇਲ ਕੀਤਾ ਗਿਆ ਜੋ ਇਹ ਕਾਰ ਕੇ.ਜੇ ਸਿੰਘ ਦੀ ਹੋਣੀ ਪਾਈ ਗਈ, ਜੋ ਗੱਡੀ ਦੇ ਕਾਗਜ਼ਾਤ ਚੈੱਕ ਕਰਨ ਤੇ ਜੋ ਕਾਗਜ਼ ਬਰਾਮਦ ਹੋਏ ਤੋ ਇਸ ਕਾਰ ਦਾ ਅਸਲ ਨੰਬਰ ਪੀ.ਬੀ-65.ਏ-0164 ਪਾਇਆ ਗਿਆ। ਜੋ ਕੇ.ਜੇ ਸਿੰਘ ਅਤੇ ਉਸਦੀ ਮਾਤਾ ਦਾ ਕਤਲ ਕਰਨ ਤੋ ਬਾਅਦ ਦੋਸ਼ੀ ਇਹ ਗੱਡੀ ਮੋਕਾ ਤੋ ਲੈ ਗਿਆ ਸੀ। ਜਿਸ ਤੋ ਪੁੱਛ ਗਿਛ ਦੋਰਾਨ ਦੋਸ਼ੀ ਗੋਰਵ ਕੁਮਾਰ ਪੁੱਤਰ ਸਤਵੀਰ ਸਿੰਘ ਵਾਸੀ ਪਿਪਾਲਾ, ਥਾਣਾ ਅੋਰੰਗਾਬਾਦ, ਜਿਲਾ ਬੁਲੰਦਸ਼ਹਿਰ (ਯੂ.ਪੀ) ਹਾਲ ਕਿਰਾਏਦਾਰ ਪਿੰਡ ਕਜਹੇੜੀ ਯੂ.ਟੀ ਚੰਡੀਗੜ੍ਹ ਵਲੋ ਆਪਣਾ ਕੀਤਾ ਹੋਇਆ ਗੁਨਾਹ ਕਬੂਲ ਕਰ ਲਿਆ।ਦੋਸ਼ੀ ਨੂੰ ਮੁੱਕਦਮਾ ਵਿਚ ਗ੍ਰਿਫਤਾਰ ਕੀਤਾ ਗਿਆ। ਅਗਲੀ ਤਫਤੀਸ਼ ਦੋਰਾਨ ਦੋਸ਼ੀ ਗੋਰਵ ਕੁਮਾਰ ਪਾਸੋ ਉਸਦੇ ਕਿਰਾਏ ਦੇ ਕਮਰਾ ਵਿਚ ਕਤਲ ਲਈ ਵਰਤਿਆ (1.) ਚਾਕੂ, (2.) ਮ੍ਰਿਤਕਾ ਦੇ ਦੋ ਮੋਬਾਇਲ ਫੋਨ, (3.) 3 ਏ.ਟੀ.ਐਮ ਕਾਰਡ, (4.) ਇੱਕ ਘੜੀ, (5.) ਡੀ.ਵੀ.ਡੀ ਪਲੇਅਰ, (6.) ਕੰਪਨੀ ਏਅਰਟੈਲ ਦਾ ਟੀ.ਵੀ ਸੈੱਟ ਅੱਪ ਬਾਕਸ, (7.) ਇੱਕ ਟੈਲੀ ਫਲੈਸ਼ ਵੀ ਬਰਾਮਦ ਕਰ ਲਏ ਗਏ ਹਨ।ਦੋਸ਼ੀ ਪਾਸੋ ਵਜੀਦ ਪੁੱਛ ਗਿੱਛ ਜਾਰੀ ਹੈ। ਵਜ੍ਹਾ ਰੰਜਿਸ਼ ਇਹ ਸੀ ਕਿ ਦੋਸ਼ੀ ਗੋਰਵ ਕੁਮਾਰ ਪੁਤਰ ਸਤਵੀਰ ਸਿੰਘ ਉਕਤ ਦਿਨ ਸਮੇ ਪਾਰਕ ਵਿਚ ਬੈਠਾ ਸੀ, ਜੋ ਮ੍ਰਿਤਕ ਕੇ.ਜੇ ਸਿੰਘ ਨੇ ਪਾਰਕ ਵਿਚ ਬਿਨ੍ਹਾ ਵਜ੍ਹਾ ਬੈਠੇ ਹੋਣ ਕਰਕੇ ਦੋਸ਼ੀ ਨਾਲ ਤਕਰਾਰ ਕੀਤਾ ਸੀ ਅਤੇ ਥੱਪੜ ਮਾਰੇ ਸੀ, ਜੋ ਦੋਸ਼ੀ ਉਕਤ ਨੇ ਮਨ ਵਿਚ ਰੰਜਿਸ਼ ਰੱਖਦੇ ਹੋਏ ਇਸ ਵਾਕਿਆ ਨੂੰ ਅੰਜਾਮ ਦਿੱਤਾ। ਮੁੱਕਦਮਾ ਦੀ ਹੋਰ ਤਫਤੀਸ਼ ਕੀਤੀ ਜਾ ਰਹੀ ਹੈ।
Latest News : ਪੰਜਾਬ ਸਰਕਾਰ ਵੱਲੋਂ ਇਸ ਤਰੀਕ ਨੂੰ ਛੁੱਟੀ ਦਾ ਐਲਾਨ
Latest News : ਪੰਜਾਬ ਸਰਕਾਰ ਵੱਲੋਂ ਇਸ ਤਰੀਕ ਨੂੰ ਛੁੱਟੀ ਦਾ ਐਲਾਨ ਚੰਡੀਗੜ੍ਹ, 9ਅਕਤੂਬਰ(ਵਿਸ਼ਵ ਵਾਰਤਾ)