ਪੱਤਰਕਾਰ ਅਮਰ ਸਿੰਘ ਨਮਿੱਤ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਕੱਲ੍ਹ ਨੂੰ ਮੋਗਾ ਵਿਖੇ
ਚੰਡੀਗੜ੍ਹ,30 ਜੁਲਾਈ(ਵਿਸ਼ਵ ਵਾਰਤਾ)- ਮੋਗਾ ਦੇ ਉੱਘੇ ਪੱਤਰਕਾਰ ਅਮਰ ਸਿੰਘ ਅੇਡਵੋਕੇਟ ਜੋ ਕਿ 25 ਜੁਲਾਈ ਦੀ ਸ਼ਾਮ ਸਵਰਗਵਾਸ ਹੋ ਗਏ ਸਨ,ਦੀ ਅੰਤਿਮ ਅਰਦਾਸ ਅਤੇ ਪਾਠ ਦਾ ਭੋਗ ਕੱਲ੍ਹ ਦੁਪਹਿਰ 12 ਵਜੇ ਤੋਂ 1 ਵਜੇ ਤੱਕ ਵਿਸ਼ਵਕਰਮਾ ਭਵਨ, ਸਾਹਮਣੇ ਸਰਕਾਰੀ ਆਈ.ਟੀ.ਆਈ., ਜੀ.ਟੀ. ਰੋਡ, ਮੋਗਾ ਵਿਖੇ ਪਾਇਆ ਜਾਵੇਗਾ। ਅਮਰ ਸਿੰਘ ਲੰਬਾ ਸਮਾਂ ਪੀ.ਟੀ.ਆਈ./ ਯੂ.ਅੇਨ.ਆਈ/ ਇੰਡੀਅਨ ਅੇਕਸਪ੍ਰੇਸ ਦੇ ਪੱਤਰਕਾਰ ਰਹੇ। ਉਹਨਾਂ ਨੇ ਪੱਤਰਕਾਰੀ ਦੇ ਨਾਲ ਨਾਲ ਨੋਟਰੀ ਪਬਲਿਕ ਰਾਂਹੀ ਵੀ ਲੋਕਾਂ ਦੀ ਸੇਵਾ ਕੀਤੀ।